3 : 184
فَإِن كَذَّبُوكَ فَقَدۡ كُذِّبَ رُسُلٞ مِّن قَبۡلِكَ جَآءُو بِٱلۡبَيِّنَٰتِ وَٱلزُّبُرِ وَٱلۡكِتَٰبِ ٱلۡمُنِيرِ
(ਹੇ ਮੁਹੰਮਦ!) ਜੇ ਇਹ ਲੋਕ ਤੁਹਾਨੂੰ ਨਹੀਂ ਮੰਨਦੇ (ਤਾਂ ਕੀ ਹੋਇਆ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਉਹਨਾਂ ਰਸੂਲਾਂ ਨੂੰ ਝੁਠਲਾ ਚੁੱਕੇ ਹਨ ਜਿਹੜੇ ਸਪਸ਼ਟ ਨਿਸ਼ਾਨੀਆਂ, ਸਹੀਫ਼ੇ (ਛੋਟੀਆਂ ਛੋਟੀਆਂ ਪੋਥੀਆਂ) ਅਤੇ ਚਾਨਣ ਫ਼ੈਲਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।