مَّا كَانَ ٱللَّهُ لِيَذَرَ ٱلۡمُؤۡمِنِينَ عَلَىٰ مَآ أَنتُمۡ عَلَيۡهِ حَتَّىٰ يَمِيزَ ٱلۡخَبِيثَ مِنَ ٱلطَّيِّبِۗ وَمَا كَانَ ٱللَّهُ لِيُطۡلِعَكُمۡ عَلَى ٱلۡغَيۡبِ وَلَٰكِنَّ ٱللَّهَ يَجۡتَبِي مِن رُّسُلِهِۦ مَن يَشَآءُۖ فَـَٔامِنُواْ بِٱللَّهِ وَرُسُلِهِۦۚ وَإِن تُؤۡمِنُواْ وَتَتَّقُواْ فَلَكُمۡ أَجۡرٌ عَظِيمٞ
(ਹੇ ਮਸਮਿਨੋ!) ਜਿਸ ਹਾਲ ਵਿਚ ਅੱਜ ਤੁਸੀਂ ਹੋ ਅੱਲਾਹ ਈਮਾਨ ਵਾਲਿਆਂ ਨੂੰ ਇਸ ਹਾਲ ਵਿਚ ਕਦੇ ਵੀ ਨਹੀਂ ਰਹਿਣ ਦੇਵੇਗਾ, ਜਦੋਂ ਤਕ ਕਿ ਉਹ ਪਵਿੱਤਰ ਲੋਕਾਂ ਨੂੰ ਅਪਵਿੱਤਰ ਲੋਕਾਂ ਤੋਂ ਵੱਖਰਾ ਨਾ ਕਰ ਦੇਵੇ ਅਤੇ ਨਾ ਹੀ ਅੱਲਾਹ ਦਾ ਇਹ ਤਰੀਕਾ ਹੇ ਕਿ ਤੁਹਾਨੂੰ ਪਰੋਖ ਤੋਂ ਜਾਣੂ ਕਰਾਵੇ, ਪਰ ਅੱਲਾਹ ਆਪਣੇ ਰਸੂਲਾਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ (ਗ਼ੈਬ ਦੀ ਜਾਣਕਾਰੀ ਦੇਣ ਲਈ) ਚੁਣ ਲੈਂਦਾ ਹੇ। ਇਸ ਲਈ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਰੱਖੋ ਜੇਕਰ ਤੁਸੀਂ (ਸੱਚੇ) ਈਮਾਨ ਵਾਲੇ ਹੋ! ਅੱਲਾਹ ਤੋਂ ਡਰੋ ਫ਼ੇਰ ਤੁਹਾਨੂੰ ਬਹੁਤ ਵੱਡਾ ਬਦਲਾ ਮਿਲੇਗਾ।