3 : 84
قُلۡ ءَامَنَّا بِٱللَّهِ وَمَآ أُنزِلَ عَلَيۡنَا وَمَآ أُنزِلَ عَلَىٰٓ إِبۡرَٰهِيمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَمَآ أُوتِيَ مُوسَىٰ وَعِيسَىٰ وَٱلنَّبِيُّونَ مِن رَّبِّهِمۡ لَا نُفَرِّقُ بَيۡنَ أَحَدٖ مِّنۡهُمۡ وَنَحۡنُ لَهُۥ مُسۡلِمُونَ
(ਹੇ ਨਬੀ!) ਤੁਸੀਂ ਆਖ ਦਿਓ ਕਿ ਅਸੀਂ ਅੱਲਾਹ ’ਤੇ ਅਤੇ ਉਸ ’ਤੇ ਵੀ, ਜੋ ਸਾਡੇ ’ਤੇ ਨਾਜ਼ਿਲ (.ਕੁਰਆਨ) ਕੀਤਾ ਗਿਆ, ਈਮਾਨ ਲਿਆਏ ਹਾਂ ਅਤੇ ਜੋ ਇਬਰਾਹੀਮ ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ’ਤੇ ਉਤਾਰਿਆ ਅਤੇ ਉਹਨਾਂ ਕਿਤਾਬਾਂ ’ਤੇ ਵੀ ਜਿਹੜੀਆਂ ਮੂਸਾ, ਈਸਾ, ਅਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤੀਆਂ ਗਈਆਂ ਉਹਨਾਂ ਸਭ ’ਤੇ ਵੀ (ਈਮਾਨ ਲਿਆਏ ਹਾਂ)। ਅਸੀਂ ਇਹਨਾਂ ਵਿਚਾਲੇ ਕੋਈ ਵੀ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਅੱਲਾਹ ਦੇ ਫ਼ਰਮਾਬਰਦਾਰ ਹਾਂ।