Skip to content
آل عِمران /

ਆਇਤ 161

3 : 161

ਆਇਤ 161 of آل عِمران (3 : 161). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 161

وَمَا كَانَ لِنَبِيٍّ أَن يَغُلَّۚ وَمَن يَغۡلُلۡ يَأۡتِ بِمَا غَلَّ يَوۡمَ ٱلۡقِيَٰمَةِۚ ثُمَّ تُوَفَّىٰ كُلُّ نَفۡسٖ مَّا كَسَبَتۡ وَهُمۡ لَا يُظۡلَمُونَ

ਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ।

Explanation & meanings · 1
  1. ਹਜ਼ਰਤ ਅਬੂ-ਹੁਰੈਰਾ ਨੇ ਕਿਹਾ ਕਿ ਨਬੀ ਕਰੀਮ ਸ: ਨੇ ਖੜੇ ਹੋ ਕੇ ਸਾ` ਸੰਬੋਧਨ ਕੀਤਾ ਅਤੇ ਆਪ ਸ: ਨੇ ਲੁਟ ਮਾਰ ਦੇ ਮਾਲ ਵਿੱਚੋਂ ਚੌਰੀ ਕਰਨ ਦੇ ਸੰਬੰਧ ਵਿਚ ਫ਼ਰਮਾਇਆ ਅਤੇ ਇਸ ਨੂੰ ਬਹੁਤ ਵੱਡਾ ਪਾਪ ਦੱਸਿਆ ਅਤੇ ਇਸ ਲਈ ਸਖ਼ਤ ਸਜ਼ਾ ਮਿਲਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੇਖੋ ਇੰਜ ਨਾ ਹੋਵੇ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਕਿਆਮਤ ਦਿਹਾੜੇ ਆਪਣੀ ਗਰਦਨ ’ਤੇ ਬਕਰੀ ਲੱਦੀ ਹੋਈ ਵੇਖਾਂ।