وَلِيَعۡلَمَ ٱلَّذِينَ نَافَقُواْۚ وَقِيلَ لَهُمۡ تَعَالَوۡاْ قَٰتِلُواْ فِي سَبِيلِ ٱللَّهِ أَوِ ٱدۡفَعُواْۖ قَالُواْ لَوۡ نَعۡلَمُ قِتَالٗا لَّٱتَّبَعۡنَٰكُمۡۗ هُمۡ لِلۡكُفۡرِ يَوۡمَئِذٍ أَقۡرَبُ مِنۡهُمۡ لِلۡإِيمَٰنِۚ يَقُولُونَ بِأَفۡوَٰهِهِم مَّا لَيۡسَ فِي قُلُوبِهِمۡۚ وَٱللَّهُ أَعۡلَمُ بِمَا يَكۡتُمُونَ
ਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ।