3 : 72
وَقَالَت طَّآئِفَةٞ مِّنۡ أَهۡلِ ٱلۡكِتَٰبِ ءَامِنُواْ بِٱلَّذِيٓ أُنزِلَ عَلَى ٱلَّذِينَ ءَامَنُواْ وَجۡهَ ٱلنَّهَارِ وَٱكۡفُرُوٓاْ ءَاخِرَهُۥ لَعَلَّهُمۡ يَرۡجِعُونَ
ਕਿਤਾਬ ਵਾਲਿਆਂ ਵਿੱਚੋਂ ਇਕ ਧੜੇ ਨੇ (ਆਪਣੇ ਲੋਕਾਂ ਨੂੰ) ਕਿਹਾ ਕਿ ਜੋ ਕੁੱਛ ਵੀ ਮੁਸਲਮਾਨਾਂ ਉੱਤੇ (ਭਾਵ .ਕੁਰਆਨ) ਉਤਾਰਿਆ ਗਿਆ ਹੇ, ਤੁਸੀਂ ਉਸ ’ਤੇ ਸਵੇਰੇ ਈਮਾਨ ਲਿਆਓ ਅਤੇ ਸ਼ਾਮ ਨੂੰ ਉਸ ਤੋਂ ਇਨਕਾਰ ਕਰ ਦਿਓ। ਤਾਂ ਜੋ ਇਹ ਲੋਕ ਵੀ ਈਮਾਨ ਤੋਂ ਫਿਰ ਜਾਣ।