3 : 199
وَإِنَّ مِنۡ أَهۡلِ ٱلۡكِتَٰبِ لَمَن يُؤۡمِنُ بِٱللَّهِ وَمَآ أُنزِلَ إِلَيۡكُمۡ وَمَآ أُنزِلَ إِلَيۡهِمۡ خَٰشِعِينَ لِلَّهِ لَا يَشۡتَرُونَ بِـَٔايَٰتِ ٱللَّهِ ثَمَنٗا قَلِيلًاۚ أُوْلَٰٓئِكَ لَهُمۡ أَجۡرُهُمۡ عِندَ رَبِّهِمۡۗ إِنَّ ٱللَّهَ سَرِيعُ ٱلۡحِسَابِ
ਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ।