Skip to content

ਸੂਰਤ ਜ਼ਿਲਜ਼ਾਲ ਨੂੰ ਪੜ੍ਹੋ ਅਤੇ ਉਸਦੀ ਤਫ਼ਸੀਰ (ਵਿਆਖਿਆ) ਕਰੋ।

الباب / الفصل
قسم التفسير

السؤال

س2: اقرأ سورة الزلزلة وفسرها.

ਪ੍ਰ2: ਸੂਰਤ ਜ਼ਿਲਜ਼ਾਲ ਨੂੰ ਪੜ੍ਹੋ ਅਤੇ ਉਸਦੀ ਤਫ਼ਸੀਰ (ਵਿਆਖਿਆ) ਕਰੋ।

الجواب

ج:سورة الزلزلة وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿إِذَا زُلۡزِلَتِ ٱلۡأَرۡضُ زِلۡزَالَهَا 1

وَأَخۡرَجَتِ ٱلۡأَرۡضُ أَثۡقَالَهَا 2

وَقَالَ ٱلۡإِنسَٰنُ مَا لَهَا 3

يَوۡمَئِذٖ تُحَدِّثُ أَخۡبَارَهَا 4

بِأَنَّ رَبَّكَ أَوۡحَىٰ لَهَا 5

يَوۡمَئِذٖ يَصۡدُرُ ٱلنَّاسُ أَشۡتَاتٗا لِّيُرَوۡاْ أَعۡمَٰلَهُمۡ 6

فَمَن يَعۡمَلۡ مِثۡقَالَ ذَرَّةٍ خَيۡرٗا يَرَهُۥ 7

وَمَن يَعۡمَلۡ مِثۡقَالَ ذَرَّةٖ شَرّٗا يَرَهُۥ 8﴾

[الزلزلة: 1-8].

التفسير:

  1. ﴿إِذَا زُلۡزِلَتِ ٱلۡأَرۡضُ زِلۡزَالَهَا1﴾:

إذا حُرِّكت الأرض التحريك الشديد الَّذي يحدث لها يوم القيامة.

  1. ﴿وَأَخۡرَجَتِ ٱلۡأَرۡضُ أَثۡقَالَهَا2﴾:

وأخرجت الأرض ما في بطنها من الموتى وغيرهم.

  1. ﴿وَقَالَ ٱلۡإِنسَٰنُ مَا لَهَا3﴾:

وقال الإنسان متحيِّرًا: ما شأن الأرض تتحرك وتضطرب؟!

  1. ﴿يَوۡمَئِذٖ تُحَدِّثُ أَخۡبَارَهَا4﴾:

في ذلك اليوم العظيم تخبر الأرض بما عمل عليها من خير وشرّ.

  1. ﴿بِأَنَّ رَبَّكَ أَوۡحَىٰ لَهَا5﴾:

لأن الله أعلمها وأمرها بذلك.

  1. ﴿يَوۡمَئِذٖ يَصۡدُرُ ٱلنَّاسُ أَشۡتَاتٗا لِّيُرَوۡاْ أَعۡمَٰلَهُمۡ6﴾:

في ذلك اليوم العظيم، الَّذي تتزلزل فيه الأرض، يخرج الناس من موقف الحساب فِرَقًا؛ ليشاهدوا أعمالهم التي عملوها في الدنيا.

  1. ﴿فَمَن يَعۡمَلۡ مِثۡقَالَ ذَرَّةٍ خَيۡرٗا يَرَهُۥ7﴾:

فمن يعمل وزن نملةٍ صغيرة من أعمال الخير والبرّ؛ يره أمامه.

  1. ﴿وَمَن يَعۡمَلۡ مِثۡقَالَ ذَرَّةٖ شَرّٗا يَرَهُۥ8﴾:

ومن يعمل وزنها من الأعمال الشرّيرة؛ يره أمامه.

ਉੱਤਰ- ਸੂਰਤ ਜ਼ਿਲਜ਼ਾਲ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।"

"ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।"

"ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ?"

"ਉਸ ਦਿਨ ਉਹ ਆਪਣੇ (ਆਪ 'ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।"

"ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।"

"ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ।"

"ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।"

"ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।"

(ਸੂਰਤ ਅਜ਼-ਜ਼ਿਲਜ਼ਾਲ: 1-8)

ਤਫ਼ਸੀਰ:

ਜਦੋਂ ਕਿਆਮਤ ਦੇ ਦਿਨ ਧਰਤੀ ਨੂੰ ਜ਼ੋਰਦਾਰ ਹਿੰਸਕ ਤਰੀਕੇ ਨਾਲ ਹਿਲਾ ਦਿੱਤਾ ਜਾਵੇਗਾ।

ਅਤੇ ਜਦੋਂ ਧਰਤੀ ਆਪਣੇ ਅੰਦਰੋਂ ਮੁਰਦਿਆਂ ਨੂੰ ਅਤੇ ਹੋਰਨਾਂ ਚੀਜ਼ਾਂ ਨੂੰ ਕੱਢ ਕੇ ਬਾਹਰ ਸੁੱਟੇਗੀ।

ਅਤੇ ਇਨਸਾਨ ਹੈਰਾਨੀ ਵਿੱਚ ਕਹੇਗਾ ਕਿ: ਇਸ ਧਰਤੀ ਨੂੰ ਕੀ ਹੋ ਗਿਆ ਹੈ ਕਿ ਇਹ ਜ਼ੋਰ-ਜ਼ੋਰ ਨਾਲ ਹਿੱਲ ਰਹੀ ਹੈ?

ਉਸ ਮਹਾਨ ਦਿਨ ਧਰਤੀ ਦੱਸ ਦੇਵੇਗੀ ਕਿ ਉਸ 'ਤੇ ਕਿਹੜੇ ਚੰਗੇ ਅਤੇ ਮਾੜੇ ਕੰਮ ਕੀਤਾ ਗਏ ਸੀ।

ਕਿਉਂਕਿ ਅੱਲਾਹ ਉਸ ਨੂੰ ਇਹ ਗੱਲਾਂ ਦੱਸੇਗਾ ਅਤੇ ਇਨ੍ਹਾਂ ਨੂੰ ਦੱਸਣ ਦਾ ਹੁਕਮ ਦੇਵੇਗਾ।

ਉਸ ਮਹਾਨ ਦਿਨ, ਜਦੋਂ ਧਰਤੀ ਜ਼ੋਰ-ਜ਼ੋਰ ਨਾਲ ਹਿਲਾਈ ਜਾਵੇਗੀ, ਲੋਕ ਹਿਸਾਬ-ਕਿਤਾਬ ਦੇ ਸਥਾਨ 'ਤੇ ਸਮੂਹਾਂ (ਗਿਰੋਹਾਂ) ਵਿੱਚ ਨਿੱਕਲਣਗੇ; ਤਾਂ ਜੋ ਉਹ ਦੁਨਿਆ ਵਿੱਚ ਕੀਤੇ ਆਪਣੇ ਕਰਮਾਂ ਨੂੰ ਦੇਖ ਸਕਣ।

ਸੋ ਜਿਸਨੇ ਵੀ ਇੱਕ ਰਾਈ ਦੇ ਦਾਣੇ ਬਰਾਬਰ ਵੀ ਕੋਈ ਨੇਕੀ ਕੀਤੀ ਹੋਵੇਗੀ; ਉਹ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।

ਅਤੇ ਜਿਸਨੇ ਇੰਨਾ ਕੁ ਹੀ ਮਾੜਾ ਕੰਮ ਕੀਤਾ ਹੋਵੇਗਾ; ਉਹ ਵੀ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।