Skip to content
ਸੂਰਤਾਂ ਦੀ ਸੂਚੀ /

الكَهف

الكَهف is chapter 18 of the Quran and has 110 verses. This page presents it in full in the Uthmani script, with a verse-by-verse translation of its meaning.

110 ਆਇਤਾਂ ਸੂਰਤ ਨੰਬਰ 18
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

ٱلۡحَمۡدُ لِلَّهِ ٱلَّذِيٓ أَنزَلَ عَلَىٰ عَبۡدِهِ ٱلۡكِتَٰبَ وَلَمۡ يَجۡعَل لَّهُۥ عِوَجَاۜ

ਹਰ ਪ੍ਰਕਾਰ ਦੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਨੂੰ ਹੀ ਸ਼ੋਭਾ ਦਿੰਦੇ ਹਨ ਜਿਸ ਨੇ ਆਪਣੇ ਬੰਦੇ (ਮੁਹੰਮਦ ਸ:) ’ਤੇ ਕਿਤਾਬ (.ਕੁਰਆਨ) ਉਤਾਰੀ ਅਤੇ ਜਿਸ ਵਿਚ ਕੋਈ ਵੀ ਵਿੰਗ-ਵੱਲ ਨਹੀਂ

قَيِّمٗا لِّيُنذِرَ بَأۡسٗا شَدِيدٗا مِّن لَّدُنۡهُ وَيُبَشِّرَ ٱلۡمُؤۡمِنِينَ ٱلَّذِينَ يَعۡمَلُونَ ٱلصَّٰلِحَٰتِ أَنَّ لَهُمۡ أَجۡرًا حَسَنٗا

ਸਗੋਂ ਠੀਕ ਤੇ ਸਿੱਧੀਆਂ ਗੱਲਾਂ ਆਖਣ ਵਾਲੀ ਕਿਤਾਬ ਉਤਾਰੀ ਤਾਂ ਜੋ ਉਹ (ਲੋਕਾਂ ਨੂੰ) ਉਸ (ਅੱਲਾਹ) ਵੱਲੋਂ ਕਰੜੇ ਅਜ਼ਾਬ ਤੋਂ ਖ਼ਬਰਦਾਰ ਕਰੇ ਅਤੇ ਨੇਕ ਕੰਮ ਕਰਨ ਵਾਲੇ ਈਮਾਨ ਵਾਲਿਆਂ ਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ ਕਿ ਬੇਸ਼ਕ ਉਹਨਾਂ ਲਈ ਬਹੁਤ ਹੀ ਚੰਗਾ ਬਦਲਾ ਹੈ।

مَّٰكِثِينَ فِيهِ أَبَدٗا

ਜਿਸ (ਸਵਰਗ ਵਿਚ) ਉਹ ਸਦਾ ਰਹਿਣਗੇ।

وَيُنذِرَ ٱلَّذِينَ قَالُواْ ٱتَّخَذَ ٱللَّهُ وَلَدٗا

ਅਤੇ ਉਹਨਾਂ ਲੋਕਾਂ ਨੂੰ ਵੀ ਡਰਾਏ ਜਿਹੜੇ ਆਖਦੇ ਹਨ ਕਿ ਅੱਲਾਹ ਔਲਾਦ ਰੱਖਦਾ ਹੈ।

مَّا لَهُم بِهِۦ مِنۡ عِلۡمٖ وَلَا لِأٓبَآئِهِمۡۚ كَبُرَتۡ كَلِمَةٗ تَخۡرُجُ مِنۡ أَفۡوَٰهِهِمۡۚ إِن يَقُولُونَ إِلَّا كَذِبٗا

(ਅਸਲ ਵਿਚ) ਨਾ ਤਾਂ ਇਹਨਾਂ ਨੂੰ ਇਸ ਦਾ ਕੋਈ ਗਿਆਨ ਹੈ ਅਤੇ ਨਾ ਹੀ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ। ਬਹੁਤ ਹੀ ਭੈੜੀ ਗੱਲ ਹੈ ਜਿਹੜੀ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਉਹ ਤਾਂ ਨਿਰਾ ਹੀ ਝੂਠ ਬਕ ਰਹੇ ਹਨ (ਕਿ ਅੱਲਾਹ ਦੇ ਔਲਾਦ ਹੈ)।