وَمَنۡ أَظۡلَمُ مِمَّن ذُكِّرَ بِـَٔايَٰتِ رَبِّهِۦ فَأَعۡرَضَ عَنۡهَا وَنَسِيَ مَا قَدَّمَتۡ يَدَاهُۚ إِنَّا جَعَلۡنَا عَلَىٰ قُلُوبِهِمۡ أَكِنَّةً أَن يَفۡقَهُوهُ وَفِيٓ ءَاذَانِهِمۡ وَقۡرٗاۖ وَإِن تَدۡعُهُمۡ إِلَى ٱلۡهُدَىٰ فَلَن يَهۡتَدُوٓاْ إِذًا أَبَدٗا
ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ