وَإِذۡ قُلۡنَا لِلۡمَلَٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ كَانَ مِنَ ٱلۡجِنِّ فَفَسَقَ عَنۡ أَمۡرِ رَبِّهِۦٓۗ أَفَتَتَّخِذُونَهُۥ وَذُرِّيَّتَهُۥٓ أَوۡلِيَآءَ مِن دُونِي وَهُمۡ لَكُمۡ عَدُوُّۢۚ بِئۡسَ لِلظَّٰلِمِينَ بَدَلٗا
(ਯਾਦ ਕਰੋ) ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਦੇ ਅੱਗੇ ਸੀਸ ਝੁਕਾਓ ਤਾਂ ਛੁੱਟ ਇਬਲੀਸ ਤੋਂ ਸਭ ਨੇ ਸੀਸ ਝੁਕਾ ਦਿੱਤੇ। ਉਹ (ਇਬਲੀਸ) ਜਿੰਨਾਂ ਵਿੱਚੋਂ ਸੀ। ਸੋ ਉਸ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ। (ਹੇ ਲੋਕੋ!) ਕੀ ਤੁਸੀਂ ਫੇਰ ਵੀ ਮੈਨੂੰ ਛੱਡ ਕੇ ਉਸ ਨੂੰ ਅਤੇ ਉਸਦੀ ਔਲਾਦ ਨੂੰ ਆਪਣਾ ਮਿੱਤਰ ਬਣਾ ਰਹੇ ਹੋ, ਜਦੋਂ ਕਿ ਉਹ ਤੁਹਾਡਾ ਵੈਰੀ ਹੈ। ਜ਼ਾਲਮਾਂ ਦਾ ਬਹੁਤ ਹੀ ਭੈੜਾ ਟਿਕਾਣਾ (ਨਰਕ) ਹੈ।