۞ وَتَرَى ٱلشَّمۡسَ إِذَا طَلَعَت تَّزَٰوَرُ عَن كَهۡفِهِمۡ ذَاتَ ٱلۡيَمِينِ وَإِذَا غَرَبَت تَّقۡرِضُهُمۡ ذَاتَ ٱلشِّمَالِ وَهُمۡ فِي فَجۡوَةٖ مِّنۡهُۚ ذَٰلِكَ مِنۡ ءَايَٰتِ ٱللَّهِۗ مَن يَهۡدِ ٱللَّهُ فَهُوَ ٱلۡمُهۡتَدِۖ وَمَن يُضۡلِلۡ فَلَن تَجِدَ لَهُۥ وَلِيّٗا مُّرۡشِدٗا
ਤੁਸੀਂ ਵੇਖਦੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਉਹਨਾਂ ਦੀ ਗੁਫਾ ਦੇ ਸੱਜੇ ਪਾਸੇ ਝੁਕ ਜਾਂਦਾ ਅਤੇ ਡੁਬਣ ਦੇ ਸਮੇਂ ਉਹਨਾਂ ਦੇ ਖੱਬੇ ਪਾਸਿਓਂ ਬਚ ਕੇ ਨਿਕਲ ਜਾਂਦਾ ਅਤੇ ਉਹ (ਨੌਜਵਾਨ) ਉਸ ਗੁਫਾ ਦੀ ਖੁੱਲ੍ਹੀ ਥਾਂ ਤੇ ਸੁੱਤੇ ਪਏ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਨਿਸ਼ਾਨੀ ਹੈ। ਅੱਲਾਹ ਜਿਸ ਨੂੰ ਰਾਹ ਵਿਖਾਵੇ ਉਹੀਓ ਸਿੱਧੀ ਰਾਹ ਪੈਂਦਾ ਹੈ। ਜਿਸ ਨੂੰ ਉਹ ਕੁਰਾਹੇ ਪਾ ਦੇਵੇ ਉਸ ਲਈ ਤੁਸੀਂ ਕੋਈ ਹਿਮਾਇਤੀ ਤੇ ਰਾਹ ਦੱਸਣ ਵਾਲਾ ਨਹੀਂ ਲੱਭ ਸਕਦੇ।