18 : 32
۞ وَٱضۡرِبۡ لَهُم مَّثَلٗا رَّجُلَيۡنِ جَعَلۡنَا لِأَحَدِهِمَا جَنَّتَيۡنِ مِنۡ أَعۡنَٰبٖ وَحَفَفۡنَٰهُمَا بِنَخۡلٖ وَجَعَلۡنَا بَيۡنَهُمَا زَرۡعٗا
(ਹੇ ਨਬੀ!) ਇਹਨਾਂ ਲੋਕਾਂ ਨੂੰ ਉਹਨਾਂ ਦੋ ਵਿਅਕਤੀਆਂ ਦੀ ਉਦਾਹਰਨ ਵੀ ਸੁਣਾ ਦਿਓ, ਉਨ੍ਹਾਂ ਜਿਨ੍ਹਾਂ ਵਿੱਚੋਂ ਇਕ ਨੂੰ ਅਸਾਂ ਅੰਗੂਰਾਂ ਦੇ ਦੋ ਬਾਗ਼ ਦਿੱਤੇ ਸੀ ਅਤੇ ਉਹਨਾਂ ਦੁਆਲੇ ਖਜੂਰਾਂ ਦੇ ਰੁੱਖਾਂ ਦੀ ਵਾੜ ਲਾਈ ਸੀ ਅਤੇ ਉਹਨਾਂ (ਦੋਵੇਂ ਬਾਗ਼ਾਂ) ਦੇ ਵਿਚਾਲੇ ਖੇਤੀ ਉਗਾ ਛੱਡੀ ਸੀ।