وَكَذَٰلِكَ بَعَثۡنَٰهُمۡ لِيَتَسَآءَلُواْ بَيۡنَهُمۡۚ قَالَ قَآئِلٞ مِّنۡهُمۡ كَمۡ لَبِثۡتُمۡۖ قَالُواْ لَبِثۡنَا يَوۡمًا أَوۡ بَعۡضَ يَوۡمٖۚ قَالُواْ رَبُّكُمۡ أَعۡلَمُ بِمَا لَبِثۡتُمۡ فَٱبۡعَثُوٓاْ أَحَدَكُم بِوَرِقِكُمۡ هَٰذِهِۦٓ إِلَى ٱلۡمَدِينَةِ فَلۡيَنظُرۡ أَيُّهَآ أَزۡكَىٰ طَعَامٗا فَلۡيَأۡتِكُم بِرِزۡقٖ مِّنۡهُ وَلۡيَتَلَطَّفۡ وَلَا يُشۡعِرَنَّ بِكُمۡ أَحَدًا
ਇਸੇ ਹਾਲਤ ਵਿਚ ਅਸੀਂ ਉਹਨਾਂ ਨੂੰ ਨੀਂਦ ਤੋਂ ਉਠਾਇਆ ਤਾਂ ਜੋ ਉਹ ਆਪਸ ਵਿਚ ਪੁੱਛ-ਗਿੱਛ ਕਰਨ। ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਕਿੰਨੀ ਦੇਰ ਇਸ ਹਾਲਤ ਵਿਚ ਸੁੱਤੇ ਰਹੇ? ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ ਇਸ ਹਾਲਤ ਵਿਚ ਰਹੇ ਹੋਵਾਂਗੇ। ਫੇਰ ਆਖਣ ਲੱਗੇ ਕਿ ਤੁਸੀਂ ਜਿੱਨੀ ਦੇਰ ਇੰਜ ਰਹੇ ਇਸ ਦਾ ਅਸਲ ਗਿਆਨ ਤਾਂ ਤੁਹਾਡੇ ਅੱਲਾਹ ਨੂੰ ਹੀ ਹੈ। ਸੋ ਹੁਣ ਤੁਸੀਂ ਆਪਣੇ ਵਿੱਚੋਂ ਇਕ ਵਿਅਕਤੀ ਨੂੰ ਇਹ ਚਾਂਦੀ (ਦਾ ਸਿੱਕਾ) ਦੇ ਕੇ ਬਸਤੀ ਵਿਚ ਭੇਜੋ। ਉਹ ਚੰਗੀ ਤਰ੍ਹਾਂ ਦੇਖ-ਭਾਲ ਕਰ ਲਵੇ ਕਿ ਸ਼ਹਿਰ ਵਿਚ ਕਿਹੜਾ ਭੋਜਨ ਵਧੇਰੇ ਪਾਕੀਜ਼ਾ ਹੈ, ਉਸੇ ਵਿੱਚੋਂ ਤੁਹਾਡੇ ਲਈ ਵੀ ਭੋਜਨ ਲਿਆਵੇ। ਉਸ ਨੂੰ ਚਾਹੀਦਾ ਹੈ ਕਿ (ਸੁਚੇਤ ਹੋ ਕੇ) ਨਰਮਾਈ ਨਾਲ ਗੱਲ ਕਰੇ, ਤੁਹਾਡੇ ਬਾਰੇ ਉੱਕਾ ਹੀ ਕਿਸੇ ਨੂੰ ਪਤਾ ਨਾ ਲੱਗੇ।