18 : 42
وَأُحِيطَ بِثَمَرِهِۦ فَأَصۡبَحَ يُقَلِّبُ كَفَّيۡهِ عَلَىٰ مَآ أَنفَقَ فِيهَا وَهِيَ خَاوِيَةٌ عَلَىٰ عُرُوشِهَا وَيَقُولُ يَٰلَيۡتَنِي لَمۡ أُشۡرِكۡ بِرَبِّيٓ أَحَدٗا
ਸੋ ਉਸ (ਨਾ-ਸ਼ੁਕਰੇ) ਦੇ ਫਲਾਂ ਨੂੰ (ਅਜ਼ਾਬ ਨੇ) ਘੇਰ ਲਿਆ (ਭਾਵ ਨਸ਼ਟ ਹੋ ਗਏ) ਉਹ ਆਪਣੀ ਲਗਾਈ ਹੋਈ ਲਾਗਤ ਨੂੰ ਬਰਬਾਦ ਹੁੰਦਾ ਵੇਖ ਹੱਥ ਮਲਦਾ ਰਹਿ ਗਿਆ, ਜਦ ਕਿ ਉਹ ਆਪਣੇ (ਬਾਗ਼) ਛੱਪਰਾਂ ’ਤੇ ਪੁੱਠਾ ਡਿੱਗਿਆ ਪਿਆ ਸੀ ਅਤੇ ਉਹ ਆਖ ਰਿਹਾ ਸੀ ਕਿ ਕਾਸ਼! ਮੈਂ ਆਪਣੇ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਦਾ।