Skip to content
ਸੂਰਤਾਂ ਦੀ ਸੂਚੀ /

مَريَم

مَريَم is chapter 19 of the Quran and has 98 verses. This page presents it in full in the Uthmani script, with a verse-by-verse translation of its meaning.

98 ਆਇਤਾਂ ਸੂਰਤ ਨੰਬਰ 19
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

كٓهيعٓصٓ

ਕਾਫ਼, ਹਾ, ਯਾ, ਐਨ, ਸਾੱਦ।

ذِكۡرُ رَحۡمَتِ رَبِّكَ عَبۡدَهُۥ زَكَرِيَّآ

(ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ।

إِذۡ نَادَىٰ رَبَّهُۥ نِدَآءً خَفِيّٗا

ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ।

قَالَ رَبِّ إِنِّي وَهَنَ ٱلۡعَظۡمُ مِنِّي وَٱشۡتَعَلَ ٱلرَّأۡسُ شَيۡبٗا وَلَمۡ أَكُنۢ بِدُعَآئِكَ رَبِّ شَقِيّٗا

(ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ।

وَإِنِّي خِفۡتُ ٱلۡمَوَٰلِيَ مِن وَرَآءِي وَكَانَتِ ٱمۡرَأَتِي عَاقِرٗا فَهَبۡ لِي مِن لَّدُنكَ وَلِيّٗا

ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ।