Skip to content
الكَهف /

ਆਇਤ 94

18 : 94

ਆਇਤ 94 of الكَهف (18 : 94). This page carries the verse in the Uthmani script with a translation of its meaning, at a stable URL that can be cited on its own.

الكَهف ਆਇਤਾਂ 110
ਸੂਰਤ · الكَهف
ਪੰਜਾਬੀ · Arif
18 : 94

قَالُواْ يَٰذَا ٱلۡقَرۡنَيۡنِ إِنَّ يَأۡجُوجَ وَمَأۡجُوجَ مُفۡسِدُونَ فِي ٱلۡأَرۡضِ فَهَلۡ نَجۡعَلُ لَكَ خَرۡجًا عَلَىٰٓ أَن تَجۡعَلَ بَيۡنَنَا وَبَيۡنَهُمۡ سَدّٗا

ਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ?

Explanation & meanings · 1
  1. ਇਸ ਵਿਚ ਯਾਜੂਜ ਮਾਜੂਜ ਦੀ ਚਰਚਾ ਕੀਤੀ ਗਈ ਹੈ ਇਹ ਅੱਲਾਹ ਦੀ ਸਾਜੀ ਹੋਈ ਇਕ ਮਖ਼ਲੂਕ ਹੈ ਜਿਹੜੀ ਇਸ ਸਮੇਂ ਇਕ ਕੰਧ ਦੀ ਓਟ ਵਿਚ ਕੈਦ ਹੈ, ਕਿਆਮਤ ਦੇ ਨੇੜੇ ਜਦੋਂ ਅੱਲਾਹ ਚਾਹੇਗਾ ਉਸ ਕੰਧ ਵਿਚ ਗਲੀ ਕਰ ਦੇਵੇਗਾ ਅਤੇ ਇਹ ਬਾਹਰ ਆ ਜਾਣਗੇ ਅਤੇ ਫ਼ਸਾਦ ਫ਼ੈਲਾਉਣਗੇ। ਹਜ਼ਰਤ ਜ਼ੈਨਬ ਬਿਨਤ ਜੱਹਸ਼ (ਰ:ਅ:) ਦੱਸਦੇ ਹਨ ਕਿ ਇਕ ਦਿਨ ਅੱਲਾਹ ਦੇ ਰਸੂਲ (ਸ:) ਘਬਰਾਏ ਹੋਏ ਉਹਨਾਂ ਕੋਲ ਆਏ ਅਤੇ ਆਖਣ ਲੱਗੇ ਕਿ ਅੱਲਾਹ ਤੋਂ ਛੁੱਟ ਹੋਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਸ ਦੀ ਇਬਾਦਤ ਕੀਤੀ ਜਾਵੇ। ਜਿਸ ਚੀਜ਼ ਵਿੱਚ ਅਰਬ ਦੀ ਬਰਬਾਦੀ ਹੈ ਉਹ ਉਹਨਾਂ ਦੇ ਨੇੜੇ ਆ ਲੱਗੀ ਹੈ। ਅੱਜ ਯਾਜੂਜ ਮਾਜੂਜ ਦੀ ਕੰਧ ਵਿਚ ਇੱਨਾ ਮਗੌਰਾ ਹੋ ਗਿਆ ਹੈ ਅਤੇ ਆਪ (ਸ:) ਨੇ ਆਪਣੇ ਅੰਗੂਠੇ ਅਤੇ ਸ਼ਹਾਦਤ ਵਾਲੀ ਭਾਵ ਅੰਗੂਠੇ ਦੇ ਨਾਲ ਦੀ ਉਂਗਲੀ ਦਾ ਘੇਰਾ ਬਣਾ ਕੇ ਦੱਸਿਆ। ਹਜ਼ਰਤ ਜ਼ੈਨਬ (ਜੋ ਕਿ ਆਪ ਸ: ਦੀ ਪਤਨੀ ਸੀ) ਦੱਸਦੀਆਂ ਹਨ ਕਿ ਮੈਂਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਹੋ ਜਾਵਾਂਗੇ ਜਦ ਕਿ ਸਾਡੇ ਵਿਚਾਲੇ ਨੇਕ ਲੋਕ ਵੀ ਹਨ ? ਆਪ (ਸ:) ਨੇ ਫ਼ਰਮਾਇਆ “ਹਾਂ ਜਦੋਂ ਬੁਰਾਈ ਬਹੁਤੀ ਹੀ ਵੱਧ ਜਾਵੇਗੀ” ਭਾਵ ਜ਼ਨਾਕਾਰੀ, ਹਰਾਮੀ ਬੱਚੇ ਅਤੇ ਹਰ ਤਰ੍ਹਾਂ ਦੀ ਅਸ਼ਲੀਲਤਾ ਵਿਚ ਵਾਧਾ ਹੋ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 7135)