Skip to content
الكَهف /

ਆਇਤ 22

18 : 22

ਆਇਤ 22 of الكَهف (18 : 22). This page carries the verse in the Uthmani script with a translation of its meaning, at a stable URL that can be cited on its own.

الكَهف ਆਇਤਾਂ 110
ਸੂਰਤ · الكَهف
ਪੰਜਾਬੀ · Arif
18 : 22

سَيَقُولُونَ ثَلَٰثَةٞ رَّابِعُهُمۡ كَلۡبُهُمۡ وَيَقُولُونَ خَمۡسَةٞ سَادِسُهُمۡ كَلۡبُهُمۡ رَجۡمَۢا بِٱلۡغَيۡبِۖ وَيَقُولُونَ سَبۡعَةٞ وَثَامِنُهُمۡ كَلۡبُهُمۡۚ قُل رَّبِّيٓ أَعۡلَمُ بِعِدَّتِهِم مَّا يَعۡلَمُهُمۡ إِلَّا قَلِيلٞۗ فَلَا تُمَارِ فِيهِمۡ إِلَّا مِرَآءٗ ظَٰهِرٗا وَلَا تَسۡتَفۡتِ فِيهِم مِّنۡهُمۡ أَحَدٗا

ਕੁੱਝ ਲੋਕ ਤਾਂ ਆਖਣਗੇ ਕਿ ਉਹ (ਗੁਫਾ ਵਾਲੇ) ਤਿੰਨ ਸਨ ਅਤੇ ਚੌਥਾ ਉਹਨਾਂ ਦਾ ਕੁੱਤਾ ਸੀ, ਕੁੱਝ ਆਖਣਗੇ ਕਿ ਉਹ ਪੰਜ ਸਨ ਤੇ ਛੇਵਾਂ ਉਹਨਾਂ ਦਾ ਕੁੱਤਾ ਸੀ। (ਇਹ ਸਭ) ਹਨੇਰੇ ਵਿਚ ਤੀਰ ਚਲਾਉਣਾ ਹੈ। ਕੁੱਝ ਲੋਕ (ਇਹ ਵੀ) ਆਖਣਗੇ ਕਿ ਉਹ ਸਤ ਸਨ ਅਤੇ ਅਠਵਾਂ ਉਹਨਾਂ ਦਾ ਕੁੱਤਾ ਸੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰਾ ਮਾਲਿਕ ਹੀ (ਉਹਨਾਂ ਦੀ ਠੀਕ ਗਿਣਤੀ) ਨੂੰ ਜਾਣਦਾ ਹੈ ਜਦ ਕਿ ਠੀਕ ਗਿਣਤੀ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਹਨ। ਸੋ ਤੁਸੀਂ ਇਸ ਸੰਬੰਧ ਵਿਚ ਸਰਸਰੀ ਗੱਲ ਕਰੋ ਅਤੇ ਕੋਈ ਵਾਦ-ਵਿਵਾਦ ਵਾਲੀ ਗੱਲ ਨਾ ਕਰੋ ਅਤੇ ਨਾ ਤੁਸੀਂ ਉਹਨਾਂ ਦੇ ਬਾਰੇ ਕਿਸੇ ਤੋਂ ਕੁੱਝ ਪੁੱਛੋ।