18 : 31
أُوْلَٰٓئِكَ لَهُمۡ جَنَّٰتُ عَدۡنٖ تَجۡرِي مِن تَحۡتِهِمُ ٱلۡأَنۡهَٰرُ يُحَلَّوۡنَ فِيهَا مِنۡ أَسَاوِرَ مِن ذَهَبٖ وَيَلۡبَسُونَ ثِيَابًا خُضۡرٗا مِّن سُندُسٖ وَإِسۡتَبۡرَقٖ مُّتَّكِـِٔينَ فِيهَا عَلَى ٱلۡأَرَآئِكِۚ نِعۡمَ ٱلثَّوَابُ وَحَسُنَتۡ مُرۡتَفَقٗا
ਉਹਨਾਂ ਲੋਕਾਂ ਲਈ ਸਦੀਵੀ ਬਾਗ਼ (ਜੰਨਤਾਂ) ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਸੋਨੇ ਦੇ ਕੜੇ ਪੁਵਾਏ ਜਾਣਾਂਗੇ ਅਤੇ ਹਰੇ ਰੰਗ ਦੇ ਬਰੀਕ ਤੇ ਮੋਟੇ ਰੇਸ਼ਮੀ ਲਿਬਾਸ ਪਹਿਣਨਗੇ। ਉੱਥੇ ਉਹ ਤੱਖਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ। ਕਿੰਨਾ ਵਧੀਆ ਬਦਲਾ ਹੈ ਅਤੇ ਕਿੰਨਾ ਵਧੀਆ ਵਿਸ਼ਰਾਮ ਘਰ (ਜੰਨਤ) ਹੈ।