18 : 16
وَإِذِ ٱعۡتَزَلۡتُمُوهُمۡ وَمَا يَعۡبُدُونَ إِلَّا ٱللَّهَ فَأۡوُۥٓاْ إِلَى ٱلۡكَهۡفِ يَنشُرۡ لَكُمۡ رَبُّكُم مِّن رَّحۡمَتِهِۦ وَيُهَيِّئۡ لَكُم مِّنۡ أَمۡرِكُم مِّرۡفَقٗا
(ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਨੇ ਕਿਹਾ ਕਿ) ਜਦੋਂ ਤੁਸੀਂ ਉਹਨਾਂ ਤੋਂ ਅਤੇ ਅੱਲਾਹ ਤੋਂ ਛੁਟ ਉਨ੍ਹਾਂ ਦੇ ਦੂਜੇ ਇਸ਼ਟਾਂ ਤੋਂ ਲਾਂਭੇ ਹੋ ਚੁੱਕੇ ਹੋ ਤਾਂ ਕਿਸੇ ਗੁਫਾ ਵਿਚ ਜਾ ਬੈਠੋ, ਤੁਹਾਡਾ ਰੱਬ ਤੁਹਾਡੇ ’ਤੇ ਆਪਣੀਆਂ ਮਿਹਰਾਂ ਦੀ ਛਾਂ ਕਰ ਦੇਵੇਗਾ ਅਤੇ ਤੁਹਾਡੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦੇਵੇ ਗਾ।