18 : 102
أَفَحَسِبَ ٱلَّذِينَ كَفَرُوٓاْ أَن يَتَّخِذُواْ عِبَادِي مِن دُونِيٓ أَوۡلِيَآءَۚ إِنَّآ أَعۡتَدۡنَا جَهَنَّمَ لِلۡكَٰفِرِينَ نُزُلٗا
ਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ? ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ।
Explanation & meanings · 1
- ਇਕ ਤਾਂ ਇਸ ਦਾ ਅਰਥ ਇਹ ਹੈ ਕਿ ਅੱਲਾਹ ਨੂੰ ਛੱਡ ਕੇ ਉਹਦੇ ਬੰਦਿਆਂ ਨੂੰ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਸਮਝਣਾ ਅਤੇ ਦੂਜਾ ਭਾਵ ਇਹ ਹੈ ਕਿ ਦੀਨ ਵਿਚ ਇਸ ਨੂੰ ਜਾਇਜ਼ ਸਮਝ ਲਿਆ ਗਿਆ ਜਿਸ ਨੂੰ ਉਹਨਾਂ ਨੇ ਹਲਾਲ ਕਿਹਾ ਉਸੇ ਨੂੰ ਹਲਾਲ ਅਤੇ ਜਿਸ ਨੂੰ ਹਰਾਮ ਕਿਹਾ ਗਿਆ ਉਸ ਨੂੰ ਹਰਾਮ ਸਮਝ ਲਿਆ ਗਿਆ, ਜਿਵੇਂ ਅੱਲਾਹ ਨੇ ਸੂਰਤ ਤੌਬਾ (31/9) ਵਿਚ ਫ਼ਰਮਾਇਆ ਹੈ ਕਿ ਇਹਨਾਂ ਯਹੂਦੀ ਤੇ ਈਸਾਈਆਂ ਨੇ ਆਪਣੇ ਆਲਮਾਂ ਤੇ ਆਗੂਆਂ ਨੂੰ ਆਪਣਾ ਰੱਬ ਬਣਾ ਲਿਆ ਹੈ। ਲੋਕੀ ਉਹਨਾਂ ਲੋਕਾਂ ਦੀ ਪੈਰਵੀ ਕਰਦੇ ਹਨ ਜਿਨ੍ਹਾਂ ਨੂੰ ਅੱਲਾਹ ਦੇ ਹੁਕਮਾਂ ਤੋਂ ਬਿਨਾਂ ਆਪਣੀਆਂ ਇੱਛਾਵਾਂ ਦੇ ਅਨੁਸਾਰ ਹਰਾਮ ਹਲਾਲ ਬਣਾ ਲਿਆ ਹੈ ਅਤੇ ਮਰੀਅਮ ਦੇ ਪੁੱਤਰ ਮਸੀਹ ਨੂੰ ਵੀ ਉਹਨਾਂ ਨੇ ਆਪਣਾ ਰੱਬ ਬਣਾ ਲਿਆ ਜਦ ਕਿ ਉਹਨਾਂ ਦੋਵਾਂ ਨੂੰ ਤੌਰੈਤ ਅਤੇ ਇੰਜੀਲ ਵਿਚ ਇਕ ਸੱਚੇ ਇਸ਼ਟ ਤੋਂ ਛੁੱਟ ਹੋਰ ਕਿਸੇ ਦੀ ਉਪਾਸਨਾ ਦਾ ਹੁਕਮ ਨਹੀਂ ਦਿੱਤਾ ਗਿਆ ਸੀ। ਉਹ ਅੱਲਾਹ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹ ਉਹਨਾਂ ਦੀਆਂ ਮੁਸ਼ਰਿਕਾਨਾਂ ਗੱਲਾਂ ਤੋਂ ਪਾਕ ਹੈ।