وَأَمَّا ٱلۡجِدَارُ فَكَانَ لِغُلَٰمَيۡنِ يَتِيمَيۡنِ فِي ٱلۡمَدِينَةِ وَكَانَ تَحۡتَهُۥ كَنزٞ لَّهُمَا وَكَانَ أَبُوهُمَا صَٰلِحٗا فَأَرَادَ رَبُّكَ أَن يَبۡلُغَآ أَشُدَّهُمَا وَيَسۡتَخۡرِجَا كَنزَهُمَا رَحۡمَةٗ مِّن رَّبِّكَۚ وَمَا فَعَلۡتُهُۥ عَنۡ أَمۡرِيۚ ذَٰلِكَ تَأۡوِيلُ مَا لَمۡ تَسۡطِع عَّلَيۡهِ صَبۡرٗا
ਜਿਹੜੀ ਉਹ ਕੰਧ ਸੀ ਉਹ ਉਸ ਬਸਤੀ ਦੇ ਦੋ ਯਤੀਮ ਬਾਲਕਾਂ ਦੀ ਸੀ, ਜਿਸ ਦੇ ਹੇਠ ਉਹਨਾਂ ਦਾ ਇਕ ਖ਼ਜ਼ਾਨਾ (ਦੱਬਿਆ ਹੋਇਆ) ਸੀ ਉਹਨਾਂ ਦਾ ਪਿਓ ਇਕ ਨੇਕ ਪੁਰਖ ਸੀ। ਸੋ ਤੇਰੇ ਰੱਬ ਨੇ ਚਾਹਿਆ ਕਿ ਉਹ ਦੋਵੇਂ ਬੱਚੇ ਆਪਣੀ ਜਵਾਨੀ ਨੂੰ ਪਹੁੰਚਣ ਅਤੇ ਤੇਰੇ ਰੱਬ ਦੀ ਮਿਹਰਾਂ ਸਦਕੇ ਆਪਣਾ ਖ਼ਜ਼ਾਨਾ ਕੱਢ ਲੈਣ। ਇਹ ਸਭ ਮੈਂਨੇ ਆਪਣੀ ਸੋਚ ਨਾਲ ਨਹੀਂ ਸੀ ਕੀਤਾ। ਇਹ ਹੈ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ’ਤੇ ਤੁਸੀਂ ਸਬਰ ਨਹੀਂ ਕਰ ਸਕੇ।