Skip to content
ਸੂਰਤਾਂ ਦੀ ਸੂਚੀ /

الإسرَاء

الإسرَاء is chapter 17 of the Quran and has 111 verses. This page presents it in full in the Uthmani script, with a verse-by-verse translation of its meaning.

111 ਆਇਤਾਂ ਸੂਰਤ ਨੰਬਰ 17
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

سُبۡحَٰنَ ٱلَّذِيٓ أَسۡرَىٰ بِعَبۡدِهِۦ لَيۡلٗا مِّنَ ٱلۡمَسۡجِدِ ٱلۡحَرَامِ إِلَى ٱلۡمَسۡجِدِ ٱلۡأَقۡصَا ٱلَّذِي بَٰرَكۡنَا حَوۡلَهُۥ لِنُرِيَهُۥ مِنۡ ءَايَٰتِنَآۚ إِنَّهُۥ هُوَ ٱلسَّمِيعُ ٱلۡبَصِيرُ

ਪਾਕ ਜ਼ਾਤ ਹੈ ਉਹ (ਅੱਲਾਹ) ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਨੂੰ ਰਾਤ ਦੇ ਇਕ ਹਿੱਸੇ ਵਿਚ ਹੀ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਤੋਂ ਮਸਜਿਦੇ- ਅਕਸਾ (ਯਰੋਸ਼ਲਮ ਵਿਖੇ ਬੈਤੁਲ-ਮੁਕੱਦਸ) ਤਕ ਲੈ ਗਿਆ, ਜਿਸ ਦੇ ਆਲੇ-ਦੁਆਲੇ ਅਸੀਂ ਬਰਕਤਾਂ ਰੱਖੀਆਂ ਹਨ, ਤਾਂ ਜੋ ਅਸੀਂ ਉਸ (ਮੁਹੰਮਦ) ਨੂੰ ਆਪਣੀਆਂ ਕੁੱਝ ਨਿਸ਼ਾਨੀਆਂ ਵਿਖਾਈਏ। ਬੇਸ਼ੱਕ ਉਹੀਓ (ਅੱਲਾਹ) ਸਭ ਕੁੱਝ ਸੁਣਨ ਵਾਲਾ ਤੇ ਵੇਖਣ ਵਾਲਾ ਹੈ।

Explanation & meanings · 1
  1. ਇਸ ਸੂਰਤ ਵਿਚ ਅੱਲਾਹ ਨੇ ਇਸਰਾ, ਭਾਵ ਖ਼ਾਨਾ-ਕਾਅਬਾ ਤੋਂ ਬੈਤੁਲ ਮੁਕੱਦਸ ਤੱਕ ਮੁਹੰਮਦ (ਸ:) ਨੂੰ ਇਕ ਰਾਤ ਦੇ ਕੁੱਝ ਹਿੱਸੇ ਵਿਚ ਲੈ ਜਾਣ ਦੀ ਚਰਚਾ ਕੀਤੀ ਹੈ ਅਤੇ ਮਿਅਰਾਜ ਭਾਵ ਅਕਾਸ਼ਾਂ ਦੇ ਉੱਪਰ ਲੈਕੇ ਜਾਣ ਦੀ ਚਰਚਾ ਸੂਰਤ ਨਜਮ 53 ਵਿਚ ਕੀਤੀ ਗਈ ਹੈ। ਇਹ ਮਿਅਰਾਜ ਦੀ ਪੂਰੀ ਯਾਤਰਾ ਅੱਲਾਹ ਦਾ ਵੱਡਮੁੱਲਾ ਮੁਅਜਜ਼ਾ (ਚਮਤਕਾਰ) ਹੈ। ਮੁਅਜਜ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕੇਵਲ ਅੱਲਾਹ ਦੀ ਕੁਦਰਤ ਵੱਲੋਂ ਹੀ ਪ੍ਰਗਟ ਹੰਦਾ ਹੈ, ਨਬੀ ਦੀ ਕੁੱਝ ਵੀ ਇੱਛਾ ਇਸ ਵਿਚ ਉੱਕਾ ਹੀ ਨਹੀਂ ਹੁੰਦੀ। ਇਸ ਲਈ ਇਸ ਘਟਨਾ ਨੂੰ ਰੂਹਾਨੀ ਸੈਰ ਜਾਂ ਸੁਪਨਾ ਆਖਣਾ ਉੱਕਾ ਹੀ ਗ਼ਲਤ ਹੈ। ਆਪ (ਸ:) ਨੂੰ ਮਿਅਰਾਜ ਜਾਗਣ ਦੀ ਹਾਲਤ ਵਿਚ ਹੀ ਕਰਾਈ ਗਈ ਸੀ। ਇਹ ਸੁਪਨਾ ਆਦਿ ਨਹੀਂ ਸੀ ਜੇ ਇੰਜ ਹੁੰਦਾ ਤਾਂ ਕਾਫ਼ਿਰਾਂ ਨੂੰ ਇਸ ਨੂੰ ਝੁਠਲਾਉਣ ਦੀ ਕੀ ਲੋੜ ਪਈ ਸੀ? ਪਰ ਕਾਫ਼ਿਰਾਂ ਨੇ ਇਸ ਨੂੰ ਝੁਠਲਾਇਆ ਅਤੇ ਨਬੀ (ਸ:) ਨੂੰ ਉਹਨਾਂ ਦੇ ਤੀਖੇ ਸਵਾਲਾ ਨੂੰ ਬਰਦਾਸ਼ਤ ਕਰਨਾ ਪਿਆ। ਜੇ ਇਹ ਸੁਪਣਾ ਹੰਦਾ ਤਾਂ ਨਬੀ (ਸ:) ਆਸਾਨੀ ਨਾਲ ਇਹ ਕਹਿ ਕੇ ਪਿੱਛਾ ਛੁੜਾ ਸਕਦੇ ਸੀ ਕਿ ਮੈਂ ਤਾਂ ਆਪਣਾ ਸੁਪਨਾ ਦੱਸ ਰਿਹਾ ਹਾਂ ਤੁਸੀਂ ਮੈਥੋਂ ਇਹ ਸਵਾਲ ਕਿਉਂ ਕਰ ਰਹੇ ਹੋ ? ਪਰ ਆਪ (ਸ:) ਨੇ ਇਹ ਨਹੀਂ ਕਿਹਾ ਸਗੋਂ ਜਵਾਬ ਦੇਣ ਵਿਚ ਅੜੀਕਾ ਲੱਗ ਰਿਹਾ ਸੀ ਜਿਸ ਕਰਕੇ ਅੱਲਾਹ ਨੇ ਬੇਤੁਲ ਮੁਕੱਦਸ ਨੂੰ ਹੀ ਆਪ ਜੀ ਦੇ ਸਾਹਮਣੇ ਕਰ ਦਿੱਤਾ। ਜਿਵੇਂ ਹਦੀਸ ਵਿਚ ਹੈ ਜਦੋਂ ਕੁਰੈਸ਼ ਨੇ ਮੈਨੂੰ ਝੁਠਲਾਇਆ ਤਾਂ ਮੈਂ ਹਤੀਮ (ਇਕ ਥਾਂ ਦਾ ਨਾਂ) ਵਿਚ ਖੜ੍ਹਾ ਹੋ ਗਿਆ ਤਾਂ ਅੱਲਾਹ ਨੇ ਬੈਤੁਲ ਮੁਕੱਦਸ ਮੇਰੇ ਅੱਗੇ ਕਰ ਦਿੱਤਾ ਮੈਂ ਉਹਨਾਂ ਕੁਰੈਸ਼ੀਆਂ ਨੂੰ ਉਸ ਦੀ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਸ ਦੇ ਵੱਲ ਵੇਖ ਰਿਹਾ ਸੀ। (ਸਹੀ ਬੁਖ਼ਾਰੀ, ਹਦੀਸ: 3886)

وَءَاتَيۡنَا مُوسَى ٱلۡكِتَٰبَ وَجَعَلۡنَٰهُ هُدٗى لِّبَنِيٓ إِسۡرَٰٓءِيلَ أَلَّا تَتَّخِذُواْ مِن دُونِي وَكِيلٗا

ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਸੀ ਅਤੇ ਉਸ ਨੂੰ ਬਨੀ-ਇਸਰਾਈਲ ਲਈ ਮਾਰਗ ਦਰਸ਼ਕ ਬਣਾਇਆ ਅਤੇ ਕਿਹਾ ਸੀ ਕਿ ਤੁਸੀਂ ਛੁੱਟ ਮੈਥੋਂ ਹੋਰ ਕਿਸੇ ਨੂੰ ਆਪਣਾ ਵਕੀਲ (ਕਾਰਜ-ਸਾਧਕ) ਨਾ ਠਹਿਰਾਓ।

ذُرِّيَّةَ مَنۡ حَمَلۡنَا مَعَ نُوحٍۚ إِنَّهُۥ كَانَ عَبۡدٗا شَكُورٗا

(ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।

وَقَضَيۡنَآ إِلَىٰ بَنِيٓ إِسۡرَٰٓءِيلَ فِي ٱلۡكِتَٰبِ لَتُفۡسِدُنَّ فِي ٱلۡأَرۡضِ مَرَّتَيۡنِ وَلَتَعۡلُنَّ عُلُوّٗا كَبِيرٗا

ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ।

فَإِذَا جَآءَ وَعۡدُ أُولَىٰهُمَا بَعَثۡنَا عَلَيۡكُمۡ عِبَادٗا لَّنَآ أُوْلِي بَأۡسٖ شَدِيدٖ فَجَاسُواْ خِلَٰلَ ٱلدِّيَارِۚ وَكَانَ وَعۡدٗا مَّفۡعُولٗا

ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।