Skip to content
الكَهف /

ਆਇਤ 104

18 : 104

ਆਇਤ 104 of الكَهف (18 : 104). This page carries the verse in the Uthmani script with a translation of its meaning, at a stable URL that can be cited on its own.

الكَهف ਆਇਤਾਂ 110
ਸੂਰਤ · الكَهف
ਪੰਜਾਬੀ · Arif
18 : 104

ٱلَّذِينَ ضَلَّ سَعۡيُهُمۡ فِي ٱلۡحَيَوٰةِ ٱلدُّنۡيَا وَهُمۡ يَحۡسَبُونَ أَنَّهُمۡ يُحۡسِنُونَ صُنۡعًا

(ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ।

Explanation & meanings · 1
  1. ਇਸ ਆਇਤ ਵਿਚ ਉਹਨਾਂ ਲੋਕਾਂ ਦੀ ਚਰਚਾ ਕੀਤੀ ਗਈ ਹੈ ਜਿਹੜੇ ਆਪਣੇ ਮਨ ਤੋਂ ਗੱਲਾਂ ਘੜ੍ਹ ਲੈਂਦੇ ਹਨ ਅਤੇ ਆਪਣੀ ਸਮਝ ਵਿਚ ਉਹਨਾਂ ਨੂੰ ਠੀਕ ਸਮਝਦੇ ਹਨ, ਜਿਵੇਂ ਬਿਦਅਤੀ ਆਦਿ ਪਰ ਅੱਲਾਹ ਨੇ ਫ਼ਰਮਾਇਆ “ਉਹਨਾਂ ਦੇ ਸਾਰੇ ਕੀਤੇ ਹੋਏ ਕਰਮ ਬਰਬਾਦ ਹਨ” ਨੇਕ ਕੰਮਾਂ ਦੀ ਸਵੀਕਿਰਤੀ ਲਈ ਦੋ ਗੱਲਾਂ ਦਾ ਹੋਣਾ ਅਤਿ ਜ਼ਰੂਰੀ ਹੈ ਇਕ ਤਾਂ ਇਹ ਕਿ ਉਹ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਹੀ ਕੀਤੇ ਜਾਣ ਨਾ ਕਿ ਲੋਕ ਵਿਖਾਵੇ ਲਈ ਦੂਜੀ ਗੱਲ ਕਿ ਉਹ ਸਾਰੇ ਕੰਮ ਅੱਲਾਹ ਦੇ ਰਸੂਲ (ਸ:) ਦੇ ਤਰੀਕੇ ਅਨੁਸਾਰ ਹੋਣ। ਇਸੇ ਲਈ ਬਿਦਅਤ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ “ਜਿਸ ਨੇ ਵੀ ਸਾਡੇ ਦੀਨ ਵਿਚ ਕੋਈ ਨਵੀ ਗੱਲ (ਬਿਦਅਤ) ਘੜੀ ਜਿਸ ਦੀ ਦਲੀਲ ਦੀਨ ਵਿਚ ਨਾ ਹੋਵੇ ਤਾਂ ਉਹ ਮਰਦੂਦ (ਬਰਬਾਦ) ਹੈ”। (ਸਹੀ ਬੁਖ਼ਾਰੀ, ਹਦੀਸ: 2697)