18 : 58
وَرَبُّكَ ٱلۡغَفُورُ ذُو ٱلرَّحۡمَةِۖ لَوۡ يُؤَاخِذُهُم بِمَا كَسَبُواْ لَعَجَّلَ لَهُمُ ٱلۡعَذَابَۚ بَل لَّهُم مَّوۡعِدٞ لَّن يَجِدُواْ مِن دُونِهِۦ مَوۡئِلٗا
ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ।