18 : 26
قُلِ ٱللَّهُ أَعۡلَمُ بِمَا لَبِثُواْۖ لَهُۥ غَيۡبُ ٱلسَّمَٰوَٰتِ وَٱلۡأَرۡضِۖ أَبۡصِرۡ بِهِۦ وَأَسۡمِعۡۚ مَا لَهُم مِّن دُونِهِۦ مِن وَلِيّٖ وَلَا يُشۡرِكُ فِي حُكۡمِهِۦٓ أَحَدٗا
(ਹੇ ਨਬੀ!) ਤੁਸੀਂ ਆਖ ਦਿਓ ਕਿ ਉਹਨਾਂ ਦੇ ਰਹਿਣ ਦਾ ਠੀਕ ਸਮਾਂ ਤਾਂ ਅੱਲਾਹ ਹੀ ਜਾਣਦਾ ਹੈ। ਅਕਾਸ਼ਾਂ ਤੇ ਧਰਤੀ ਦਾ ਗੁਪਤ ਗਿਆਨ ਕੇਵਲ ਉਸੇ ਨੂੰ ਹੀ ਹੈ। ਉਹ ਕਿੰਨਾ ਵਧੀਆ ਵੇਖਣ ਤੇ ਸੁਣਨ ਵਾਲਾ ਹੈ। ਅੱਲਾਹ ਤੋਂ ਛੁੱਟ ਉਹਨਾਂ ਦਾ ਕੋਈ ਸਹਾਈ ਨਹੀਂ ਅਤੇ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦਾ।