Skip to content

ਸਫਰ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٢٧: ما دعاء السفر؟

ਪ੍ਰ27: ਸਫਰ ਦੀ ਕੀ ਦੁਆ ਹੈ?

الجواب

ج:«الله أكبر، الله أكبر، الله أكبر ﴿سُبْحَانَ الَّذِي سَخَّرَ لَنَا هَذَا وَمَا كُنَّا لَهُ مُقْرِنِينَ 13 وَإِنَّا إِلَى رَبِّنَا لَمُنْقَلِبُونَ 14﴾ [الزخرف: 13-14]، اللهم إنا نسألك في سفرنا هذا البر والتقوى ومن العمل ما ترضى، اللهم هون علينا سفرنا هذا، واطو عنا بعده، اللهم أنت الصاحب في السفر، والخليفة في الأهل، اللهم إني أعوذ بك من وعثاء السفر، وكآبة المنظر، وسوء المنقلب، في المال والأهل».

وإذا رجع قالهن، وزاد:

«آيبون، تائبون، عابدون، لربنا حامدون»

رواه مسلم.

ਉੱਤਰ- "ਅੱਲਾਹੁ ਅਕਬਰ" (ਅੱਲਾਹ ਸਭ ਤੋਂ ਵੱਡਾ ਹੈ) ਤਿੰਨ ਵਾਰ। ਫੇਰ- "ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14]; "ਅੱਲਾਹੁੱਮਾ ਇੱਨਾ ਨਸਅਲੁਕਾ ਫੀ ਸਫਰੀਨਾ ਹਾਜ਼ਲ ਬਿੱਰਾ ਵੱਤ-ਤਕਵਾ, ਵਾ ਮਿਨਲ ਅਮਲੀ ਮਾ ਤਰਜ਼ਾ, ਅੱਲਾਹੁੱਮਾ ਹੱਵਨ ਅਲੈਨਾ ਸਫਰਨਾ ਹਾਜ਼ਾ ਵਤਵੀ ਅੱਨਾ ਬੁਅਦਾਹ, ਅੱਲਾਹੁੱਮਾ ਅਨਤੱਸ-ਸਾਹਿਬੁ ਫਿੱਸ-ਸਫ਼ਰੀ ਵਲ ਖਲਿਫਾਤੁ ਫੀ ਅਹਲ, ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨ ਵਾਸਾਇੱਸ-ਸਫ਼ਰੀ ਵਾ ਕਾਅਬਾਤਿਲ ਮਨਜ਼ਰੀ ਵਾ ਸੂਇਲ ਮੁਨਕਲਬੀ ਫਿਲ ਮਾਲੀ ਵਲ ਅਹਲ" (ਹੇ ਅੱਲਾਹ! ਅਸੀਂ ਤੈਥੋਂ ਇਸ ਸਫਰ ਵਿੱਚ ਭਲਾਈ, ਨੇਕੀ ਅਤੇ ਅਜਿਹੇ ਕਰਮ ਦੀ ਮੰਗ ਕਰਦਾ ਹਾਂ ਜੋ ਤੈਨੂੰ ਪਸੰਦ ਹੋਵੇ। ਹੇ ਅੱਲਾਹ! ਸਾਡੇ ਲਈ ਇਸ ਸਫਰ ਨੂੰ ਸੌਖਾ ਕਰ ਦੇ ਅਤੇ ਇਸਦੀ ਦੂਰੀ ਨੂੰ ਘੱਟ ਕਰ ਦੇ। ਹੇ ਅੱਲਾਹ! ਤੂੰ ਹੀ ਸਫ਼ਰ ਦਾ ਸਾਥੀ ਹੈਂ ਅਤੇ ਘਰ ਵਾਲਿਆਂ ਦੀ ਸੁਰੱਖਿਆ ਕਰਨ ਵਾਲਾ ਹੈਂ। ਹੇ ਅੱਲਾਹ! ਮੈਂ ਤੇਰੀ ਸ਼ਰਨ ਮੰਗਦਾ ਹਾਂ ਸਫਰ ਦੀ ਮੁਸ਼ਕਲਾਂ ਤੋਂ, ਬੁਰੀ ਹਾਲਤ ਤੋਂ ਅਤੇ ਧਨ ਤੇ ਪਰਿਵਾਰ ਨਾਲ ਕੋਈ ਬੁਰੀ ਘਟਨਾ ਵਾਪਰਨ ਤੋਂ।)

ਅਤੇ ਜਦੋਂ ਵਾਪਸ ਆਵੋ, ਤਾਂ ਇਨ੍ਹਾਂ ਦੁਆਵਾਂ ਦੇ ਨਾਲ ਇਹ ਸ਼ਬਦ ਵੀ ਕਹੋ:

"ਆਇਬੂਨ ਤਾਇਬੂਨ ਆਬਿਦੂਨ ਲਿਰੱਬੀਨਾ ਹਾਮਿਦੂਨ" (ਅਸੀਂ ਵਾਪਸ ਆਉਣ ਵਾਲੇ ਹਾਂ, ਤੌਬਾ ਕਰਨ ਵਾਲੇ ਹਾਂ, ਆਪਣੇ ਰੱਬ ਦੀ ਇਬਾਦਤ ਕਰਨ ਵਾਲੇ ਹਾਂ ਅਤੇ ਉਸ ਦੀ ਤਾਰੀਫ਼ ਕਰਨ ਵਾਲੇ ਹਾਂ।)

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।