Skip to content

ਸਵਾਰੀ 'ਤੇ ਚੜ੍ਹਨ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٢٦: ما هو دعاء الركوب؟

ਪ੍ਰ26: ਸਵਾਰੀ 'ਤੇ ਚੜ੍ਹਨ ਦੀ ਕੀ ਦੁਆ ਹੈ?

الجواب

ج:«بسم الله، والحمد لله ﴿سُبْحَانَ الَّذِي سَخَّرَ لَنَا هَذَا وَمَا كُنَّا لَهُ مُقْرِنِينَ 13 وَإِنَّا إِلَى رَبِّنَا لَمُنْقَلِبُونَ 14﴾ [الزخرف: 13-14]، الحمد لله، الحمد لله، الحمد لله، الله أكبر، الله أكبر، الله أكبر، سبحانك اللهم إني ظلمت نفسي فاغفر لي؛ فإنه لا يغفر الذنوب إلا أنت»

رواه أبو داود والترمذي.

ਉੱਤਰ- «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।); «ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।» (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14]; «ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ; ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ; ਸੁਬਹਾਨਾ-ਕੱਲਾਹੁੱਮਾ ਇੱਨੀ ਜ਼ਲਮਤੁ ਨਫ਼ਸੀ ਫ਼ਗਫਿਰਲੀ ਫਾ ਇੱਨਾਹੁ ਲਾ ਯਗਫਿਰੁੱਜ਼-ਜ਼ੁਨੁਬਾ ਇੱਲਾ ਅਨਤਾ।» (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ। x3; ਅੱਲਾਹ ਸਭ ਤੋਂ ਵੱਡਾ ਹੈ। x3; ਹੇ ਅੱਲਾਹ! ਤੂੰ ਪਾਕ ਹੈਂ, ਮੈਂ ਆਪਣੇ ਆਪ ਉੱਤੇ ਜ਼ੁਲਮ ਕੀਤਾ ਹੈ ਸੋ ਤੂੰ ਮੈਨੂੰ ਮਾਫ਼ ਕਰ ਦੇ ਕਿਉਂਕਿ ਤੈਥੋਂ ਸਿਵਾ ਕੋਈ ਮਾਫ ਕਰਨ ਵਾਲਾ ਨਹੀਂ ਹੈ।)

ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।