السؤال
س١٦: ما هي البشاشة؟
ਪ੍ਰ16: ਹੱਸ ਕੇ ਮਿਲਣ ਤੋਂ ਕੀ ਭਾਵ ਹੈ?
الجواب
ج:هي طلاقةُ الوَجهِ، مع الفَرحِ والتَّبسُّمِ واللطف وإظهار السرور عند لقاء الناس.
وهي بعكس العبوس في وجه الناس مما ينفرهم.
- وفي فضل ذلك جاءت الأحاديث، فعن أبي ذَرٍّ رَضِيَ اللَّهُ عَنْهُ، قال: قال ليَ النَّبيُّ ﷺ:
«لا تَحْقِرَنَّ مِنَ المَعرُوفِ شَيْئًا، ولو أَنْ تَلْقَى أخاكَ بِوَجْهٍ طَلْقٍ»
رواه مسلم.
- وقالَ رَسولُ اللهِ ﷺ:
«تَبَسُّمُكَ فِي وَجْهِ أَخِيكَ لَكَ صَدَقَةٌ»
رواه الترمذي.
ਉੱਤਰ- ਇਹ ਹਸਮੁਖ ਚਿਹਰੇ, ਖੁਸ਼ੀ ਅਤੇ ਮੁਸਕਰਾਹਟ ਦਿਖਾਉਣ ਦੇ ਨਾਲ-ਨਾਲ, ਦੋਸਤਾਨਾ ਹੋਣਾ ਅਤੇ ਲੋਕਾਂ ਨੂੰ ਮਿਲਦੇ ਸਮੇਂ ਖੁਸ਼ੀ ਦਾ ਪ੍ਰਗਟਾਵਾ ਕਰਨ ਨੂੰ ਕਹਿੰਦੇ ਹਨ।
ਇਸਦਾ ਉਲਟ ਹੈ ਲੋਕਾਂ ਦੇ ਸਾਹਮਣੇ ਮੂੰਹ ਫੁਲਾਉਣਾ ਜਿਸ ਨਾਲ ਲੋਕੀ ਦੂਰ ਭੱਜਦੇ ਹਨ।
ਲੋਕਾਂ ਨੂੰ ਹੱਸ ਕੇ ਮਿਲਣ ਦੀ ਫਜ਼ੀਲਤ (ਮਹੱਤਤਾ) 'ਤੇ ਕਈ ਹਦੀਸਾਂ ਆਈਆਂ ਹਨ; ਜਿਨ੍ਹਾਂ ਵਿੱਚੋਂ ਇੱਕ ਅਬੁ-ਜ਼ਰ (ਰ.) ਦੀ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਨਬੀ ﷺ ਨੇ ਫਰਮਾਇਆ:
«ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।»
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅੱਲਾਹ ਦੇ ਰਸੂਲ ﷺ ਕਹਿੰਦੇ ਹਨ:
«ਤੇਰੇ ਭਰਾ ਨੂੰ ਮੁਸਕਰਾ ਕੇ ਮਿਲਣਾ ਵੀ ਸਦਕਾ ਹੈ।»
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।