السؤال
س١٥: ما أنواع خلق المحبة؟
ਪ੍ਰ15: ਮੁਹੱਬਤ ਦੀਆਂ ਕਿੰਨੀਆਂ ਕਿਸਮਾਂ ਹਨ?
الجواب
ج:محبة الله تَعَالَى.
قال تَعَالَى:
﴿وَٱلَّذِينَ ءَامَنُوٓاْ أَشَدُّ حُبّٗا لِّلَّهِ﴾
[البقرة: ١٦٥].
- محبة الرسول صلى الله عليه وسلم.
قال ﷺ:
«والَّذي نَفْسي بِيَدِه، لا يُؤمِنُ أحدُكم حتَّى أكونَ أحبَّ إليهِ مِن والِدِه ووَلَدِه»
رواه البخاري.
محبة المؤمنين، ومحبة الخير لهم كما تحبه لنفسك.
قال النبي عَلَيْهِ الصَّلَاةُ وَالسَّلَامُ:
«لَا يُؤْمِنُ أَحَدُكُمْ حَتَّى يُحِبَّ لِأَخِيهِ مَا يُحِبُّ لِنَفْسِهِ»
ਉੱਤਰ- ਅੱਲਾਹ ਤਆਲਾ ਨਾਲ ਮੁਹੱਬਤ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"...ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ।..."
[ਸੂਰਤ ਅਲ-ਬਕਰਹ: 50]
- ਅੱਲਾਹ ਦੇ ਰਸੂਲ ﷺ ਨਾਲ ਮੁਹੱਬਤ।
ਆਪ ﷺ ਨੇ ਫਰਮਾਇਆ:
«ਕਸਮ (ਸੁੰਹ) ਹੈ ਉਸ ਅੱਲਾਹ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਪੂਰਨ ਈਮਾਨ ਵਾਲਾ (ਮੋਮਿਨ) ਨਹੀਂ ਹੋ ਸਕਦਾ ਜਦੋਂ ਤੱਕ ਮੈਂ ਉਸਨੂੰ ਉਸਦੇ ਮਾਪਿਆਂ ਅਤੇ ਔਲਾਦ (ਸੰਤਾਨ) ਤੋਂ ਵੱਧ ਪਿਆਰਾ ਨਾ ਹੋਵਾਂ।»
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
- ਮੋਮਿਨਾਂ ਨਾਲ ਮੁਹੱਬਤ ਅਤੇ ਉਨ੍ਹਾਂ ਲਈ ਵੀ ਉਹੀ ਸਭ ਪਸੰਦ ਕਰਨਾ ਜੋ ਆਪਣੇ ਲਈ ਪਸੰਦ ਕਰਦੇ ਹੋ।
ਨਬੀ ﷺ ਨੇ ਫਰਮਾਇਆ ਹੈ:
"ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"