ਅਸੀਂ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਕਿਵੇਂ ਰਹੀਏ?
- الباب / الفصل
- قسم الآداب الإسلامية
السؤال
س5: كيف أكون مع إخواني وأصدقائي؟
ਪ੍ਰ5: ਅਸੀਂ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਕਿਵੇਂ ਰਹੀਏ?
الجواب
ج:1. أحب وأصاحب الأخيار.
- أتجنب وأترك مصاحبة الأشرار.
في الحديث:
«لا تصاحب إلا مؤمنًا، ولا يأكل طعامك إلا تقي»
رواه الترمذي وأبو داود.
- أسلم على إخواني وأصافحهم.
«ما من مسلمين يلتقيان فيتصافحان، إلا غفر لهما قبل أن يفترقا»
رواه أبو داود والترمذي.
- أعودهم إذا مرضوا وأدعو لهم بالشفاء.
- وأشمت العاطس.
- أجيب دعوته إذا دعاني لزيارته.
«حق المسلم على المسلم خمس: رد السلام، وعيادة المريض، واتباع الجنائز، وإجابة الدعوة، وتشميت العاطس»
متفق عليه.
- أقدم له النصيحة.
«ومن أشار على أخيه بأمر يعلم أن الرشد في غيره فقد خانه»
رواه أبو داود.
- أنصره إذا ظلم، وأمنعه عن الظلم.
قال رسول الله صلى الله عليه وسلم:
«انصر أخاك ظالمًا أو مظلومًا» فقال رجل: يا رسول الله، أنصره إذا كان مظلومًا، أفرأيت إذا كان ظالمًا كيف أنصره؟ قال: «تحجزه - أو تمنعه - من الظلم؛ فإن ذلك نصره»
رواه البخاري.
- أحب لأخي المسلم ما أحب لنفسي.
في الحديث عن أنس رضي الله عنه عن النبي صلى الله عليه وسلم قال:
«لا يؤمن أحدكم حتى يحب لأخيه ما يحب لنفسه»
- أساعده إذا احتاج إلى مساعدتي.
«والله في عون العبد ما كان العبد في عون أخيه»
رواه مسلم.
- لا أمسه بأذى، بقول أو فعل.
«المسلم من سلم المسلمون من لسانه ويده»
- أحفظ سره.
«إذا حدث الرجل بالحديث ثم التفت فهي أمانة»
- لا أشتمه، ولا أغتابه، ولا أحتقره، ولا أحسده، ولا أتجسس عليه، ولا أغشه.
«المسلم أخو المسلم لا يظلمه، ولا يخذله، ولا يحقره، وحسب امرئ من الشر أن يحقر أخاه المسلم»
البخاري ومسلم.
ਉੱਤਰ- 1. ਚੰਗੇ ਲੋਕਾਂ ਨਾਲ ਮੁਹੱਬਤ ਕਰੀਏ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹੀਏ।
- ਮਾੜੇ ਲੋਕਾਂ ਦੀ ਸੰਗਤ ਤੋਂ ਦੂਰ ਰਹੀਏ ਅਤੇ ਉਨ੍ਹਾਂ ਤੋਂ ਬਚਨ ਦੀ ਕੋਸ਼ਿਸ਼ ਕਰੀਏ।
ਇੱਕ ਹਦੀਸ ਵਿੱਚ ਆਉਂਦਾ ਹੈ:
«ਤੁਸੀਂ ਸਿਰਫ਼ ਮੋਮਿਨ (ਈਮਾਨ ਵਾਲੇ) ਨਾਲ ਦੋਸਤੀ ਕਰੋ, ਅਤੇ ਤੁਹਾਡੇ ਖਾਣੇ ਨੂੰ ਸਿਰਫ਼ ਨੇਕ ਵਿਅਕਤੀ ਖਾਵੇ।»
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
- ਆਪਣੇ ਭਰਾਵਾਂ ਨੂੰ ਸਲਾਮ ਕਰੀਏ ਅਤੇ ਉਨ੍ਹਾਂ ਨਾਲ ਹੱਥ ਮਿਲਾਈਏ।
«ਕੋਈ ਵੀ ਦੋ ਮੁਸਲਮਾਨ ਜਦੋਂ ਆਪਸ ਵਿੱਚ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਤਾਂ ਉਨ੍ਹਾਂ ਦੇ ਵੱਖ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ।»
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
- ਜਦੋਂ ਉਹ ਬੀਮਾਰ ਹੋਣ ਤਾਂ ਉਨ੍ਹਾਂ ਨੂੰ ਮਿਲਣ ਜਾਈਏ ਅਤੇ ਉਨ੍ਹਾਂ ਲਈ ਤੰਦਰੁਸਰਤੀ ਦੀ ਦੁਆ ਕਰੀਏ।
- ਉਨ੍ਹਾਂ ਦੀ ਛਿੱਕ ਮਾਰਨ 'ਤੇ ਉਸ ਦਾ ਜਵਾਬ (ਯਰਹਾਮੁਕੱਲਾਹ) ਕਹਿ ਕੇ ਦੇਈਏ।
- ਜਦੋਂ ਕੋਈ ਮੁਸਲਮਾਨ ਭਰਾ ਦਾਵਤ 'ਤੇ ਬੁਲਾਵੇ ਤਾਂ ਉਸਦਾ ਸੱਦਾ ਕਬੂਲ ਕਰੀਏ।
«ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ ਉੱਤੇ ਪੰਜ ਅਧਿਕਾਰ (ਹੱਕ) ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦਾ ਹਾਲ ਪੁੱਛਣ ਲਈ ਜਾਣਾ, ਜਨਾਜ਼ੇ ਦੇ ਨਾਲ ਜਾਣਾ, ਦਾਵਤ ਦਾ ਸੱਦਾ ਕਬੂਲ ਕਰਨਾ ਅਤੇ ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਉਨ੍ਹਾਂ ਨੂੰ ਚੰਗੀ ਸਲਾਹ ਤੇ ਨਸੀਹਤ ਕਰੀਏ।
«ਜਿਸਨੇ ਆਪਣੇ ਭਰਾ ਨੂੰ ਜਾਣ-ਬੁਝ ਕੇ ਗਲਤ ਸਲਾਹ ਦਿੱਤੀ ਇਹ ਜਾਣਦੇ ਹੋਏ ਕਿ ਸਹੀ ਹੱਲ ਕਿਸੇ ਹੋਰ ਚੀਜ਼ ਵਿੱਚ ਹੈ, ਉਸਨੇ ਅਸਲ ਵਿੱਚ ਉਸਨੂੰ ਧੋਖਾ ਦਿੱਤਾ ਹੈ।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਜਦੋਂ ਉਸ 'ਤੇ ਜ਼ੁਲਮ (ਅੱਤਿਆਚਾਰ) ਹੋਵੇ ਤਾਂ ਉਸਦੀ ਮਦਦ ਕਰੀਏ ਅਤੇ ਉਸਨੂੰ ਜ਼ੁਲਮ ਕਰਨ ਤੋਂ ਰੋਕੀਏ।
ਨਬੀ (ﷺ) ਨੇ ਫਰਮਾਇਆ:
«ਆਪਣੇ ਭਰਾ ਦੀ ਮਦਦ ਕਰੋ, ਭਾਵੇਂ ਉਹ ਜ਼ੁਲਮ ਕਰਨ ਵਾਲਾ ਹੋਵੇ ਜਾਂ ਜ਼ੁਲਮ ਸਹਿਣ ਵਾਲਾ।» ਇੱਕ ਵਿਅਕਤੀ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਜਦੋਂ ਉਸ 'ਤੇ ਜ਼ੁਲਮ ਹੋਵੇ ਤਾਂ ਉਸਦੀ ਮਦਦ ਕਰਾਂਗਾ। ਲੇਕਿਨ ਜਦੋਂ ਉਹ ਜ਼ੁਲਮ ਕਰਨ ਵਾਲਾ ਹੋਵੇ ਤਾਂ ਮੈਂ ਉਸਦੀ ਮਦਦ ਕਿਵੇਂ ਕਰ ਸਕਦਾ ਹਾਂ? ਨਬੀ ﷺ ਨੇ ਕਿਹਾ: «ਉਸ ਨੂੰ ਜ਼ੁਲਮ ਕਰਨ ਤੋਂ ਰੋਕੋ; ਇਹੋ ਉਸਦੀ ਮਦਦ ਹੈ।»
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
- ਆਪਣੇ ਮੁਸਲਮਾਨ ਭਰਾ ਲਈ ਉਹੀ ਪਸੰਦ ਕਰੀਏ ਜੋ ਆਪਣੇ ਲਈ ਪਸੰਦ ਕਰਦੇ ਹਾਂ।
ਇੱਕ ਹਦੀਸ ਵਿੱਚ ਅਨਸ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
"ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"
- ਜਦੋਂ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਸਦੀ ਮਦਦ ਕਰੀਏ।
«ਅੱਲਾਹ ਆਪਣੇ ਬੰਦੇ ਦੀ ਉਸ ਸਮੇਂ ਤੱਕ ਮਦਦ ਕਰਦਾ ਰਹਿੰਦਾ ਹੈ, ਜਦੋਂ ਤੱਕ ਉਹ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ।»
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਉਨ੍ਹਾਂ ਨੂੰ ਆਪਣੇ ਬੋਲਾਂ ਜਾਂ ਕੰਮਾਂ ਰਾਹੀਂ ਕੋਈ ਨੁਕਸਾਨ ਨਾ ਪਹੁੰਚਾਈਏ।
«ਮੁਸਲਮਾਨ ਉਹ ਹੈ ਜਿਸ ਦੀ ਜ਼ੁਬਾਨ ਅਤੇ ਹੱਥਾਂ ਤੋਂ ਦੂਜੇ ਮੁਸਲਮਾਨ ਸੁਰੱਖਿਅਤ ਰਹਿੰਦੇ ਹਨ।»
- ਉਨ੍ਹਾਂ ਦੇ ਭੇਤ (ਰਾਜ਼) ਗੁਪਤ ਰੱਖੀਏ।
«ਜਦੋਂ ਕੋਈ ਵਿਅਕਤੀ ਕੋਈ ਗੱਲ ਦੱਸ ਕੇ ਚਲਾ ਜਾਵੇ, ਤਾਂ ਉਹ ਇੱਕ ਅਮਾਨਤ ਹੁੰਦੀ ਹੈ।»
- ਉਨ੍ਹਾਂ ਨੂੰ ਗਾਲਾਂ ਨਾ ਕੱਢੀਏ, ਉਨ੍ਹਾਂ ਦੀ ਚੁਗਲੀ ਨਾ ਕਰੀਏ, ਉਨ੍ਹਾਂ ਦਾ ਅਨਾਦਰ (ਅਪਮਾਨ) ਨਾ ਕਰੀਏ, ਉਨ੍ਹਾਂ ਨਾਲ ਈਰਖਾ ਨਾ ਰੱਖੀਏ, ਉਨ੍ਹਾਂ ਦੀਆਂ ਗੱਲਾਂ ਬਾਰੇ ਜਾਸੂਸੀ ਨਾ ਕਰੀਏ ਅਤੇ ਉਨ੍ਹਾਂ ਨੂੰ ਧੋਖਾ ਨਾ ਦੇਈਏ।
«ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ; ਸੋ ਉਹ ਨਾ ਤਾਂ ਉਸ 'ਤੇ ਜ਼ੁਲਮ ਕਰੇ, ਨਾ ਉਸਨੂੰ ਅਪਮਾਨਿਤ ਕਰੇ ਅਤੇ ਨਾ ਉਸਨੂੰ ਤੁੱਛ ਸਮਝੇ। ਕਿਸੇ ਵਿਅਕਤੀ ਦੇ ਮਾੜੇ ਹੋਣ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਰਾ ਨੂੰ ਤੁੱਛ (ਘਟੀਆ) ਸਮਝੇ।»
ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।