ਖਾਤਰਦਾਰੀ ਕਰਨ ਵਾਲੇ ਅਤੇ ਮਹਿਮਾਨ ਦੇ ਕੀ ਅਦਾਬ ਹਨ?
- الباب / الفصل
- قسم الآداب الإسلامية
السؤال
س7: ما هي آداب الضيافة والضيف؟
ਪ੍ਰ7: ਖਾਤਰਦਾਰੀ ਕਰਨ ਵਾਲੇ ਅਤੇ ਮਹਿਮਾਨ ਦੇ ਕੀ ਅਦਾਬ ਹਨ?
الجواب
ج:1. أجيب من دعاني إلى ضيافته.
- إذا أردت زيارة أحد أطلب الإذن والموعد.
- أستأذن قبل الدخول.
- لا أتأخر في الزيارة.
- أغض البصر عن أهل البيت.
- أرحب بالضيف وأستقبله أحسن استقبال، ببشاشة وجه، وأحسن عبارات الترحيب.
- أجلس الضيف في أحسن مكان.
- أكرمه بالضيافة من طعام وشراب.
- قال تعالى:
﴿يَٰٓأَيُّهَا ٱلَّذِينَ ءَامَنُواْ لَا تَدۡخُلُواْ بُيُوتًا غَيۡرَ بُيُوتِكُمۡ حَتَّىٰ تَسۡتَأۡنِسُواْ وَتُسَلِّمُواْ عَلَىٰٓ أَهۡلِهَاۚ ذَٰلِكُمۡ خَيۡرٞ لَّكُمۡ لَعَلَّكُمۡ تَذَكَّرُونَ﴾
[النور: ٢٧].
- في الحديث:
«إنما جعل الله الاستئذان من أجل البصر»
متفق عليه.
- وقوله عليه الصلاة والسلام:
«من كان يؤمن بالله واليوم الآخر فليكرم ضيفه»
ਉੱਤਰ- 1. ਜੇਕਰ ਕੋਈ ਦਾਵਤ ਦਾ ਸੱਦਾ ਦੇਵੇ ਤਾਂ ਉਸਨੂੰ ਸਵੀਕਾਰ ਕਰਨਾ।
- ਜੇਕਰ ਕਿਸੇ ਨੂੰ ਮਿਲਣ ਲਈ ਘਰ ਜਾਣਾ ਹੋਵੇ ਤਾਂ ਪਹਿਲਾਂ ਉਸਤੋਂ ਆਗਿਆ ਅਤੇ ਉਸ ਦਾ ਸਮਾਂ ਲੈਣਾ।
- ਉਸਦੇ ਘਰ ਦਾਖਲ ਹੋਣ ਤੋਂ ਪਹਿਲਾਂ ਆਗਿਆ ਲੈਣੀ।
- ਸਮੇਂ ਸਿਰ ਉਸਦੇ ਘਰ ਪਹੁੰਚਣਾ ।
- ਖਾਤਰਦਾਰ ਦੇ ਘਰ ਵਾਲਿਆਂ ਨੂੰ ਘੂਰ ਕੇ ਨਾ ਦੇਖਣਾ ਤੇ ਅੱਖਾਂ ਨੀਵੀਆਂ ਰੱਖਣਾ।
- ਮਿਹਮਾਨ ਦਾ ਖੁਸ਼ੀ-ਖੁਸ਼ੀ ਅਤੇ ਚੰਗੇ ਬੋਲਾਂ ਨਾਲ ਸਵਾਗਤ ਕਰਨਾ।
- ਮਿਹਮਾਨ ਨੂੰ ਸਭ ਤੋਂ ਵਧੀਆ ਜਗ੍ਹਾ 'ਤੇ ਬਿਠਾਉਣਾ।
- ਮਿਹਮਾਨ ਦੇ ਖਾਣ-ਪੀਣ ਆਦਿ ਦਾ ਵਧੀਆ ਪ੍ਰਬੰਧ ਕਰਨਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿੱਚ ਉਦੋਂ ਤੱਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।"
ਸੂਰਤ ਅਨ-ਨੂਰ: 27)
ਇੱਕ ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਨੇ ਆਗਿਆ ਮੰਗਣ ਦਾ ਹੁਕਮ ਅੱਖਾਂ/ਨਜ਼ਰਾਂ ਨੂੰ ਬਚਾਉਣ ਲਈ ਹੀ ਦਿੱਤਾ ਹੈ।"
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਅਤੇ ਨਬੀ ﷺ ਦਾ ਇਹ ਵੀ ਫਰਮਾਨ ਹੈ:
"ਜੋ ਵਿਅਕਤੀ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਿਹਮਾਨ ਦੀ ਇੱਜ਼ਤ ਕਰੇ।"