ਨਤੀਜੇ ਫਿਲਟਰ ਕਰੋ
279 ਕਾਰਡ
الموضوعات
التصنيف الشرعي
Filter ▾
حجم المحتوى4
ਉੱਤਰ- ਨਮਾਜ਼ ਦੇ ਲਾਜ਼ਮੀ ਕੰਮ ਅੱਠ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
- ਤਕਬੀਰੇ-ਤਹਿਰੀਮਾ ਤੋਂ ਇਲਾਵਾ ਹੋਰ ਦੂਸਰੀਆਂ ਤਕਬੀਰਾਂ।
- ਜਮਾਤ ਵਿੱਚ ਇਮਾਮ ਅਤੇ ਇਕੱਲੇ ਬੰਦੇ ਦਾ "ਸਮਿਅੱਲਾਹੁ ਲਿਮਨ ਹਮਿਦਾਹ" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ।) ਕਹਿਣਾ।
- "ਰੱਬਾਨਾ ਵਲਾਕਲ ਹਮਦ" (ਹੇ ਸਾਡੇ ਰੱਬ, ਤੁਹਾਡੇ ਲਈ ਹੀ ਸਾਰੀਆਂ ਤਾਰੀਫ਼ਾਂ ਹਨ।) ਕਹਿਣਾ।
- ਰੁਕੂ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ ਅਜ਼ੀਮ" [ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ] ਕਹਿਣਾ।
- ਸਜਦੇ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ-ਆਲਾ" (ਮੇਰਾ ਮਹਾਨ ਰੱਬ ਪਾਕ ਹੈ।) ਕਹਿਣਾ।
- ਦੋਵੇਂ ਸਜਦਿਆਂ ਵਿਚਕਾਰ “ਰੱਬਿਗ਼ ਫਿਰ ਲੀ” (ਮੇਰੇ ਰੱਬਾ, ਮੈਨੂੰ ਮਾਫ਼ ਕਰ) ਕਹਿਣਾ।
- ਪਹਿਲਾ ਤਸ਼ਹੁੱਦ
- ਪਹਿਲੇ ਤਸ਼ਹੁੱਦ ਲਈ ਬੈਠਣਾ।
ਉੱਤਰ- ਨਮਾਜ਼ ਵਿੱਚ ਗਿਆਰਾਂ ਸੁੰਨਤਾਂ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
- ਤਕਬੀਰੇ-ਤਹਿਰੀਮਾ ਤੋਂ ਬਾਅਦ ਨਮਾਜ਼ ਸ਼ੁਰੂ ਕਰਨ ਦੀ ਦੁਆ ਪੜ੍ਹਨਾ: "ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
- "ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।) ਕਹਿ ਕੇ ਸ਼ੈਤਾਨ ਤੋਂ ਪਨਾਹ ਮੰਗਣਾ।
- ਬਿਸਮਿੱਲਾਹਿੱਰ ਰਹਿਮਾਨਿੱਰ ਰਹੀਮ (ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।) ਪੜ੍ਹਨਾ।
- ਸੂਰਤ ਫ਼ਾਤਿਹਾ ਤੋਂ ਆਮੀਨ ਕਹਿਣਾ।
- ਸੂਰਤ ਫਾਤਿਹਾ ਤੋਂ ਬਾਅਦ ਕੋਈ ਦੂਜੀ ਸੂਰਤ ਪੜ੍ਹਨਾ।
- ਇਮਾਮ ਦਾ ਉੱਚੀ ਆਵਾਜ਼ ਨਾਲ ਕੁਰਆਨ ਪੜ੍ਹਨਾ ।
- 'ਰੱਬਾਨਾ ਵਲਾਕਲ ਹਮਦ' ਤੋਂ ਬਾਅਦ: "ਮਿਲੱਸ ਸਮਾਵਾਤੀ ਵਾ ਮਿਲਅਲ ਅਰਜ਼ੀ ਵਾ ਮਿਲਾਅ ਮਾ ਸ਼ਿਅਤਾ ਮਿਨ ਸ਼ੈਈਨ ਬਾਅਦੁ" (ਅਕਾਸ਼ਾਂ ਅਤੇ ਧਰਤੀ ਦੇ ਬਰਾਬਰ, ਇਨ੍ਹਾਂ ਦੋਵਾਂ ਵਿਚਕਾਰ ਜੋ ਕੁੱਝ ਹੈ ਉਸਦੇ ਬਰਾਬਰ, ਅਤੇ ਇਨ੍ਹਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।) ਕਹਿਣਾ।
- ਰੁਕੂ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ। ਭਾਵ ਦੋ ਵਾਰ, ਤਿੰਨ ਵਾਰ ਜਾਂ ਉਸਤੋਂ ਵੀ ਵੱਧ ਜਿੰਨਾ ਹੋ ਸਕੇ ਤਸਬੀਹ ਪੜ੍ਹਨਾ।
- ਸਜਦੇ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ।
- ਦੋਵੇਂ ਸਜਦਿਆਂ ਦੇ ਵਿਚਕਾਰ ਇੱਕ ਤੋਂ ਵੱਧ ਵਾਰ "ਰੱਬਿਗ਼ ਫਿਰਲੀ" ਕਹਿਣਾ।
- ਆਖਰੀ ਤਸ਼ਹੁੱਦ ਵਿੱਚ ਨਬੀ ﷺ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸਲਾਮ ਅਤੇ ਬਰਕਤਾਂ ਦੀ ਦੁਆ ਭੇਜਣੀ ਅਤੇ ਫੇਰ ਉਸ ਤੋਂ ਬਾਅਦ ਦੁਆ ਕਰਨਾ।
ਕੰਮ ਕਰਨ ਵਾਲੀਆਂ (ਅਮਲੀ) ਸੁੰਨਤਾਂ:
- ਤਕਬੀਰੇ-ਤਹਿਰੀਮਾ ਨਾਲ ਰਫ਼ਾ-ਯਦੈਨ ਕਰਨਾ (ਦੋਵੇਂ ਹੱਥਾਂ ਨੂੰ ਚੁੱਕਣਾ)।
- ਅਤੇ ਰੁਕੂ ਕਰਨ ਵੇਲੇ ਵੀ,
- ਅਤੇ ਰੁਕੂ ਤੋਂ ਸਿਰ ਚੁੱਕਣ ਵੇਲੇ ਵੀ,
- ਉਸ ਤੋਂ ਬਾਅਦ ਹੱਥਾਂ ਨੂੰ ਨੀਚੇ ਛੱਡਣਾ।
- ਸੱਜੇ ਹੱਥ ਨੂੰ ਖੱਬੇ ਹਾਥ ਉੱਤੇ ਰੱਖਣਾ।
- ਸਜਦਾ ਕਰਨ ਵਾਲੀ ਥਾਂ 'ਤੇ ਦੇਖਣਾ।
- ਖੜ੍ਹੇ ਹੋਣ ਵੇਲੇ ਆਪਣੇ ਪੈਰਾਂ ਵਿੱਚ ਦੂਰੀ ਰੱਖਣਾ।
- ਰੁਕੂ ਵਿੱਚ ਆਪਣੀਆਂ ਉਂਗਲਾਂ ਨੂੰ ਫੈਲਾਉਂਦਿਆਂ ਹੋਏ ਆਪਣੇ ਗੋਡਿਆਂ ਨੂੰ ਫੜਨਾ, ਆਪਣੀ ਪਿੱਠ ਨੂੰ ਸਿੱਧੀ ਰੱਖਣਾ ਅਤੇ ਆਪਣੇ ਸਿਰ ਨੂੰ ਉਸਦੇ ਬਰਾਬਰ ਰੱਖਣਾ।
- ਸਜਦਿਆਂ ਵਿੱਚ ਸਜਦੇ ਦੇ ਅੰਗਾ ਨੂੰ ਜ਼ਮੀਨ 'ਤੇ ਟਿਕਾਉਣਾ ਅਤੇ ਉਨ੍ਹਾਂ ਦਾ ਸਜਦੇ ਦੀ ਥਾਂ ਨੂੰ ਚੰਗੀ ਤਰ੍ਹਾਂ ਛੂਹਣਾ।
- ਸਜਦੇ ਵਿੱਚ ਆਪਣੀਆਂ ਦੋਵੇਂ ਬਾਹਾਂ ਨੂੰ ਆਪਣੀਆਂ ਪਾਸਿਆਂ (ਪਸਲੀਆਂ) ਤੋਂ, ਪੇਟ ਨੂੰ ਪੱਟਾਂ ਤੋਂ ਅਤੇ ਪੱਟਾਂ ਨੂੰ ਪਿੰਡਲੀਆਂ ਤੋਂ ਦੂਰ ਰੱਖਣਾ। ਅਤੇ ਆਪਣੇ ਦੋਵੇਂ ਗੋਡਿਆਂ ਵਿਚਕਾਰ ਦੂਰੀ ਰੱਖਣਾ, ਪੈਰਾਂ ਨੂੰ ਸਿੱਧਾ ਖੜ੍ਹਾ ਰੱਖਣਾ, ਪੈਰਾਂ ਦੀਆਂ ਉਂਗਲਾਂ ਦੇ ਅੰਦਰੂਨੀ ਹਿੱਸੇ ਨੂੰ ਜ਼ਮੀਨ ਉੱਤੇ ਰੱਖਣਾ ਅਤੇ ਆਪਣੇ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਇਸ ਤਰੀਕੇ ਨਾਲ ਫੈਲਾ ਕੇ ਰੱਖਣਾ ਕਿ ਉਂਗਲਾਂ ਜੁੜੀਆਂ ਹੋਣ।
- ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਪਹਿਲੇ ਤਸ਼ਹੁੱਦ ਵਿੱਚ 'ਇਫ਼ਤਿਰਾਸ਼' ਕਰਨਾ (ਭਾਵ ਖੱਬੇ ਪੈਰ 'ਤੇ ਬੈਠਣਾ ਅਤੇ ਸੱਜੇ ਪੈਰ ਨੂੰ ਖੜ੍ਹਾ ਰੱਖਣਾ ਤੇ ਉਸਦੇ ਪੰਜੇ ਦਾ ਕਿਬਲੇ ਵੱਲ ਰੁਖ ਹੋਣਾ) ਅਤੇ ਦੂਜੇ ਤਸ਼ਹੁੱਦ ਵਿੱਚ ਤਵੱਰੁਕ ਕਰਨਾ। (ਭਾਵ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠਣਾ।)
- ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਤਸ਼ਹੁੱਦ ਵਿੱਚ, ਦੋਵੇਂ ਹੱਥਾਂ ਨੂੰ ਪੱਟਾਂ ਉੱਤੇ ਫੈਲਾ ਕੇ ਤੇ ਉਂਗਲਾਂ ਨੂੰ ਆਪਸ ਵਿੱਚ ਜੋੜ ਕੇ ਰੱਖਣਾ। ਪਰ ਤਸ਼ਹੁੱਦ ਦੀ ਹਾਲਤ ਵਿੱਚ ਸੱਜੇ ਹੱਥ ਦੀ ਚੀਚੀ ਅਤੇ ਤੀਜੀ ਉਂਗਲ ਨਾਲ ਮੁੱਠੀ ਬਣਾਉਣੀ, ਅੰਗੂਠੇ ਤੇ ਵਿਚਕਾਰਲੀ ਉਂਗਲ ਨਾਲ ਇੱਕ ਗੋਲ ਘੇਰਾ ਬਣਾਉਣਾ ਅਤੇ ਪਹਿਲੀ (ਗਵਾਹੀ ਦੀ) ਉਂਗਲ ਨਾਲ ਅੱਲਾਹ ਦਾ ਜ਼ਿਕਰ ਕਰਦੇ ਸਮੇਂ ਇਸ਼ਾਰਾ ਕਰਨਾ।
- ਸਲਾਮ ਕਰਦੇ ਹੋਏ ਪਹਿਲਾਂ ਸੱਜੇ ਪਾਸੇ ਅਤੇ ਫੇਰ ਖੱਬੇ ਪਾਸੇ ਦੇਖਣਾ।
ਉੱਤਰ- ਨਮਾਜ਼ ਪੜ੍ਹਨ ਦਾ ਤਰੀਕਾ:
- ਆਪਣੇ ਪੂਰੇ ਸ਼ਰੀਰ ਨਾਲ ਕਿਬਲਾ ਵੱਲ ਰੁਖ ਹੋਵੇ, ਨਾ ਸੱਜੇ-ਖੱਬੇ ਮੁੜੇ ਅਤੇ ਨਾ ਇੱਧਰ-ਉੱਧਰ ਦੇਖੇ।
- ਫੇਰ ਜ਼ੁਬਾਨ ਤੋਂ ਕਹੇ ਬਿਨਾ ਆਪਣੇ ਦਿਲ ਵਿੱਚ ਉਸ ਨਮਾਜ਼ ਦੀ ਨੀਅਤ (ਇਰਾਦਾ) ਕਰੇ ਜੋ ਉਹ ਪੜ੍ਹਨੀ ਚਾਹੁੰਦਾ ਹੈ।
- ਫੇਰ ਤਕਬੀਰੇ ਤਹਿਰੀਮਾ ਭਾਵ “ਅੱਲਾਹੁ ਅਕਬਰ” ਕਹਿੰਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ।
- ਫੇਰ ਆਪਣੇ ਖੱਬੇ ਹੱਥ ਨੂੰ ਸੱਜੇ ਹੱਥ ਨਾਲ ਫੜਦੇ ਹੋਏ ਆਪਣੀ ਛਾਤੀ ‘ਤੇ ਰੱਖੇ।
- ਫੇਰ ਨਮਾਜ਼ ਸ਼ੁਰੂ ਕਰਨ ਦੀ ਦੁਆ ਪੜ੍ਹੇ ਅਤੇ ਕਹੇ:
"ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)
ਜਾਂ ਫੇਰ ਇਹ ਦੁਆ ਪੜ੍ਹੇ:
"ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
- ਫੇਰ ਸ਼ੈਤਾਨ ਤੋਂ ਪਨਾਹ ਮੰਗਦੇ ਹੋਏ ਇਹ ਕਹੇ :
"ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।)
- ਫੇਰ ਬਿਸਮਿੱਲਾਹ ਕਹਿ ਕੇ ਸੂਰਤ ਅਲ-ਫਾਤਿਹਾ ਪੜ੍ਹੇ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।"
"ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।"
"ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।"
"(ਹੇ ਅੱਲਾਹ।) ਸਾਨੂੰ ਸਿੱਧਾ ਰਾਹ ਵਿਖਾ।"
"ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ ਉਹ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।"
(ਸੂਰਤ ਅਲ-ਫ਼ਾਤਿਹਾ: 2)
ਫੇਰ “ਆਮੀਨ” ਕਹੇ ਭਾਵ: ਹੇ ਅੱਲਾਹ, ਤੂੰ ਇਸਨੂੰ ਕਬੂਲ ਕਰ।
- ਫੇਰ ਕੁਰਆਨ ਵਿੱਚੋਂ ਜੋ ਕੁੱਝ ਵੀ ਯਾਦ ਹੋਵੇ, ਉਹ ਪੜ੍ਹੇ; ਅਤੇ ਸਵੇਰ (ਫਜਰ) ਦੀ ਨਮਾਜ਼ ਵਿੱਚ ਜਿੰਨਾ ਵੱਧ ਹੋ ਸਕੇ ਕੁਰਆਨ ਪੜ੍ਹੇ।
- ਫੇਰ ਰੁਕੂ ਕਰੇ, ਭਾਵ: ਅੱਲਾਹ ਤਆਲਾ ਦੇ ਆਦਰ-ਸਤਿਕਾਰ ਵਿੱਚ ਆਪਣੀ ਪਿੱਠ ਝੁਕਾਵੇ। ਰੁਕੂ ਕਰਨ ਵੇਲੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ ਤੇ ਤਕਬੀਰ (ਅੱਲਾਹੁ ਅਕਬਰ) ਕਹੇ। ਅਤੇ ਸੁੰਨਤ ਤਰੀਕਾ ਇਹ ਹੈ ਕਿ ਆਪਣੀ ਪਿੱਠ ਨੂੰ ਸਿੱਧਾ ਰੱਖੇ, ਸਿਰ ਨੂੰ ਪਿੱਠ ਦੇ ਬਰਾਬਰ ਰੱਖੇ ਅਤੇ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਫੈਲਾਉਂਦੇ ਹੋਏ ਆਪਣੇ ਗੋਡਿਆਂ ਨੂੰ ਫੜ ਲਵੇ।
- ਰੁਕੂ ਵਿੱਚ ਤਿੰਨ ਵਾਰ "ਸੁਬਹਾਨਾ ਰੱਬੀਅਲ-ਅਜ਼ੀਮ" (ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ) ਪੜ੍ਹੇ ਅਤੇ ਜੇਕਰ ਨਾਲ ਇਹ ਵੀ ਪੜ੍ਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
- ਫੇਰ "ਸਮਿਅੱਲਾਹੁ ਲਿਮਨ ਹਮਿਦਾਹ" ਕਹਿੰਦੇ ਹੋਏ ਰੁਕੂ ਤੋਂ ਆਪਣਾ ਸਿਰ ਚੁੱਕੇ ਅਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ। 'ਮੁਕਤਦੀ' ਲੋਕ (ਜੋ ਇਮਾਮ ਦੇ ਪਿੱਛੇ ਨਮਾਜ਼ ਪੜ੍ਹਦੇ ਹਨ) "ਸਮਿਅੱਲਾਹੁ ਲਿਮਨ ਹਮਿਦਾਹ" ਦੇ ਬਜਾਏ "ਰੱਬਾਨਾ ਵਲਾਕਲ ਹਮਦ" ਕਹਿਣਗੇ।
- ਫੇਰ ਸਿਰ ਚੁੱਕਣ ਤੋਂ ਬਾਅਦ ਕਹੇ: "ਰੱਬਾਨਾ ਵਲਾਕਲ ਹਮਦ, ਮਲਅਸ-ਸਮਾਵਾਤੀ ਵਲ-ਅਰਜ਼, ਵਾ ਮਲਅਮਾ ਸ਼ਿਅ'ਤਾ ਮਿਨ ਸ਼ੈਇਨ ਬਾ'ਅਦ।" (ਹੇ ਅੱਲਾਹ! ਸਾਡੇ ਰੱਬ, ਤੇਰੇ ਲਈ ਹੀ ਸਾਰੀ ਤਾਰੀਫ਼ ਹੈ; ਆਸਮਾਨਾਂ ਦੇ ਬਰਾਬਰ, ਧਰਤੀ ਦੇ ਬਰਾਬਰ ਅਤੇ ਇਹਨਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।)
- ਫੇਰ ਪਹਿਲਾ ਸਜਦਾ ਕਰੇ ਅਤੇ ਸਜਦਾ ਕਰਨ ਵੇਲੇ "ਅੱਲਾਹੁ ਅਕਬਰ" ਕਹੇ ਤੇ ਆਪਣੇ ਸੱਤ ਅੰਗਾਂ 'ਤੇ ਸਜਦਾ ਕਰੇ: ਮੱਥਾ ਤੇ ਨੱਕ, ਦੋਨੋ ਹਥੇਲੀਆਂ, ਦੋਨੋ ਗੋਡੇ ਅਤੇ ਦੋਨੋ ਪੈਰਾਂ ਦੇ ਸਿਰੇ (ਪੰਜੇ)। ਅਤੇ ਆਪਣੀਆਂ ਦੋਨੋ ਬਾਹਾਂ ਨੂੰ ਪਸਲੀਆਂ ਤੋਂ ਵੱਖ ਰੱਖੇ, ਆਪਣੇ ਦੋਨੋ ਹੱਥਾਂ ਨੂੰ ਜ਼ਮੀਨ 'ਤੇ ਨਾ ਫੈਲਾਵੇ, ਅਤੇ ਆਪਣੀਆਂ ਉਂਗਲਾਂ ਨੂੰ ਕਿਬਲਾ ਵੱਲ ਰੁਖ ਕਰੇ।
- ਅਤੇ ਸਜਦੇ ਵਿੱਚ ਤਿੰਨ ਵਾਰ ਕਹੇ: "ਸੁਬਹਾਨਾ ਰੱਬੀਅਲ-ਆ'ਲਾ" (ਮੇਰਾ ਮਹਾਨ ਰੱਬ ਪਾਕ ਹੈ।) ਅਤੇ ਜੇਕਰ ਨਾਲ ਇਹ ਵੀ ਕਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
- ਫੇਰ ਸਜਦੇ ਤੋਂ ਸਿਰ ਨੂੰ "ਅੱਲਾਹੁ ਅਕਬਰ" ਕਹਿੰਦੇ ਹੋਏ ਚੁੱਕੇ।
- ਫੇਰ ਦੋਨੋ ਸਜਦਿਆਂ ਵਿਚਕਾਰ ਆਪਣੇ ਖੱਬੇ ਪੈਰ 'ਤੇ ਬੈਠੇ, ਆਪਣਾ ਸੱਜਾ ਪੈਰ ਖੜ੍ਹਾ ਰੱਖੇ ਅਤੇ ਆਪਣੇ ਦੋਨੋ ਹੱਥਾਂ ਨੂੰ ਆਪਣੇ ਪੱਟਾਂ ਤੇ ਗੋਡਿਆਂ 'ਤੇ ਰੱਖੇ।
- ਦੋਨੋ ਸਜਦਿਆਂ ਵਿਚਕਾਰ ਪੜ੍ਹੀ ਜਾਣ ਵਾਲੀ ਦੁਆ:
"ਰੱਬਿਗ਼ ਫਿਰਲੀ, ਵਰਹਮਨੀ, ਵਾਹਦਿਨੀ, ਵਰਜ਼ੁਕਨੀ, ਵਾ ਆਫਿਨੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੇਰਾ ਮਾਰਗਦਰਸ਼ਨ ਕਰ, ਮੈਨੂੰ ਰੋਜ਼ੀ ਬਖਸ਼ ਅਤੇ ਮੈਨੂੰ ਸਹਿਤ-ਤੰਦਰੁਸਤੀ ਬਖਸ਼।)
- ਫੇਰ 'ਅੱਲਾਹੁ ਅਕਬਰ' ਕਹਿੰਦੇ ਹੋਏ ਪਹਿਲੇ ਸਜਦੇ ਵਾਂਗ ਹੀ ਦੂਜਾ ਸਜਦਾ ਕਰੇ, ਅਤੇ ਇਸ ਵਿੱਚ ਵੀ ਉਹੀ ਕਹੇ ਤੇ ਕਰੇ ਜੋ ਪਹਿਲੇ ਸਜਦੇ ਵਿੱਚ ਕਿਹਾ ਤੇ ਕੀਤਾ ਸੀ।
- ਫੇਰ ਤਕਬੀਰ ਭਾਵ 'ਅੱਲਾਹੁ ਅਕਬਰ' ਕਹਿੰਦੇ ਹੋਏ ਦੂਜੇ ਸਜਦੇ ਤੋਂ ਉੱਠੇ ਅਤੇ ਪਹਿਲੀ ਰਕਆਤ ਵਾਂਗ ਦੂਜੀ ਰਕਆਤ ਪੜ੍ਹੇ। ਇਸ ਵਿੱਚ ਨਮਾਜ਼ ਸ਼ੁਰੂ ਕਰਨ ਦੀ ਦੁਆ ਨੂੰ ਛੱਡ ਕੇ ਉਹੀ ਸਭ ਕਹੇ ਤੇ ਕਰੇ ਜੋ ਪਹਿਲੀ ਰਕਆਤ ਵਿੱਚ ਕਿਹਾ ਤੇ ਕੀਤਾ ਸੀ।
- ਫੇਰ ਦੂਜੀ ਰਕਆਤ ਪੂਰੀ ਕਰਨ ਤੋਂ ਬਾਅਦ 'ਅੱਲਾਹੁ ਅਕਬਰ' ਕਹਿੰਦੇ ਹੋਏ ਸਜਦੇ ਤੋਂ ਉੱਠੇ ਤੇ ਬੈਠ ਜਾਵੇ, ਉਵੇਂ ਹੀ ਜਿਵੇਂ ਦੋਨੋ ਸਜਦਿਆਂ ਵਿਚਕਾਰ ਬੈਠਿਆ ਸੀ।
- ਇਸ ਬੈਠਕ ਵਿੱਚ ਤਸ਼ਹੁੱਦ ਦੀ ਇਹ ਦੁਆ ਪੜ੍ਹੇ:
"ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" "ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।" "ਆਉਜ਼ੁ ਬਿੱਲਾਹੀ ਮਿਨ ਅਜ਼ਾਬੀ ਜਹੰਨਮ, ਵਾ ਮਿਨ ਅਜ਼ਾਬਿਲ ਕਬਰ, ਵਾ ਮਿਨ ਫ਼ਿਤਨਾਤਿਲ ਮਾਹਯਾ ਵਲ ਮਮਾਤ, ਵਾ ਮਿਨ ਫ਼ਿਤਨਾਤਿਲ ਮਸੀਹਿੱਦ ਦੱਜਾਲ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) (ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।) (ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।)
ਫੇਰ ਇਸ ਦੁਨੀਆ ਅਤੇ ਆਖਰਤ (ਪਰਲੋਕ) ਦੀ ਭਲਾਈ ਲਈ ਜੋ ਵੀ ਚਾਹੁੰਦਾ ਹੈ ਉਸ ਲਈ ਦੁਆ ਕਰ ਸਕਦਾ ਹੈ।
- ਫੇਰ ਆਪਣੇ ਸੱਜੇ ਪਾਸੇ "ਅੱਸਲਾਮੁ ਅਲੈਕੁਮ ਵਾ ਰਹਿਮਾਤੁੱਲਾਹ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ ਅਤੇ ਰਹਿਮਤ ਹੋਵੇ) ਕਹਿ ਕੇ ਸਲਾਮ ਕਰੇ, ਅਤੇ ਇਸੇ ਪ੍ਰਕਾਰ ਖੱਬੇ ਪਾਸੇ ਵੀ ਸਲਾਮ ਕਰੇ।
- ਜਦੋਂ ਨਮਾਜ਼ ਤਿੰਨ ਰਕਆਤ ਜਾਂ ਚਾਰ ਰਕਆਤ ਵਾਲੀ ਹੋਵੇ; ਤਾਂ ਪਹਿਲੇ ਤਸ਼ਹੁੱਦ ਵਿੱਚ 'ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ' ਕਹਿ ਕੇ ਰੁਕ ਜਾਵੇਗਾ।
- ਫੇਰ "ਅੱਲਾਹੁ ਅਕਬਰ" ਕਹਿ ਕੇ ਖੜ੍ਹਾ ਹੋ ਜਾਵੇਗਾ ਅਤੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਚੁੱਕੇਗਾ।
- ਫੇਰ ਦੂਸਰੀ ਰਕਆਤ ਵਾਂਗ ਹੀ ਬਾਕੀ ਦੀ ਨਮਾਜ਼ ਪੜ੍ਹੇਗਾ, ਲੇਕਿਨ ਇਨ੍ਹਾਂ ਰਕਆਤਾਂ ਵਿੱਚ ਕੇਵਲ ਸੂਰਤ ਫਾਤਿਹਾ ਹੀ ਪੜ੍ਹੇਗਾ।
- ਫੇਰ ਆਖਰੀ ਤਸ਼ਹੁੱਦ ਵਿੱਚ ਤਵੱਰੁਕ ਕਰਕੇ ਬੈਠੇਗਾ, ਅਤੇ ਉਸ ਦਾ ਤਰੀਕਾ ਇੰਜ ਹੈ ਕਿ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠੇਗਾ ਅਤੇ ਆਪਣੇ ਹੱਥਾਂ ਨੂੰ ਆਪਣੇ ਪੱਟਾਂ 'ਤੇ ਉਸੇ ਪ੍ਰਕਾਰ ਰੱਖੇਗਾ ਜਿਵੇਂ ਪਹਿਲੇ ਤਸ਼ਹੁੱਦ ਵਿੱਚ ਰੱਖੇ ਸਨ।
- ਇਸ ਬੈਠਕ ਵਿੱਚ ਪੂਰਾ ਤਸ਼ਹੁੱਦ ਪੜ੍ਹੇਗਾ।
ਉੱਤਰ: "ਅਸਤਗ਼ਫਿਰੁੱਲਾਹ" (ਮੈਂ ਅੱਲਾਹ ਤੋਂ ਮਾਫ਼ੀ ਮੰਗਦਾ ਹਾਂ) ਤਿੰਨ ਵਾਰ।
"ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ।" (ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।)
"ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਅੱਲਾਹੁੱਮਾ ਲਾ ਮਾਨਿਆ ਲਿਮਾ ਅਤੈਤ, ਵਲਾ ਮੁਅਤੀਆ ਲਿਮਾ ਮਨਾਅਤ, ਵਲਾ ਯਨਫਾਉ ਜ਼ਲ ਜੱਦੀ ਮਿੰਕਲ ਜੱਦ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਹੇ ਅੱਲਾਹ! ਜੋ ਕੁੱਝ ਤੂੰ ਦੇਵੇਂ, ਉਸਨੂੰ ਰੋਕਣ ਵਾਲਾ ਕੋਈ ਨਹੀਂ ਅਤੇ ਜੋ ਕੁੱਝ ਤੂੰ ਰੋਕ ਲਵੇਂ, ਉਸਨੂੰ ਦੇਣ ਵਾਲਾ ਕੋਈ ਨਹੀਂ। ਅਤੇ ਕਿਸੇ ਅਮੀਰ ਵਿਅਕਤੀ ਦੀ ਅਮੀਰੀ ਤੇਰੇ ਅੱਗੇ ਕਿਸੇ ਕੰਮ ਦੀ ਨਹੀਂ ਹੈ।)
"ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਲਾ ਇਲਾਹਾ ਇੱਲੱਲਾਹ, ਵਲਾ ਨਾਅਬੁਦੁਕਾ ਇੱਲਾ ਇੱਯਾਹ, ਲਹੁਨ-ਨਿਅਮਤੁ, ਵਲਾ ਹੁਲ ਫਜ਼ਲ, ਵਲਾ ਹੁੱਸ-ਸਨਾਉਲ ਹਸਨ। ਲਾ ਇਲਾਹਾ ਇੱਲੱਲਾਹ ਮੁਖਲੀਸਿਨਾ ਲਾਹੁੱਦ-ਦੀਨਾ ਵਾ ਲਉ ਕਰੀਹਲ ਕਾਫਿਰੂਨ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਅੱਲਾਹ ਦੀ ਮਦਦ ਤੋਂ ਛੁੱਟ ਨਾ ਕੋਈ ਭਲਾਈ ਕਰਨ ਦੀ ਤਾਕਤ ਰੱਖਦਾ ਹੈ ਅਤੇ ਨਾ ਕੋਈ ਬੁਰਾਈ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ। ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ ਅਤੇ ਅਸੀਂ ਕੇਵਲ ਉਸੇ ਦੀ ਇਬਾਦਤ (ਉਪਾਸਨਾ) ਕਰਦੇ ਹਾਂ, ਉਸੇ ਵੱਲੋਂ ਹੀ ਸਾਰੀਆਂ ਮਿਹਰਾਂ ਹਨ, ਉਸੇ ਦੀ ਸਾਰੀ ਕਿਰਪਾ ਹੈ ਅਤੇ ਉਸੇ ਦੇ ਲਈ ਸਭ ਤੋਂ ਉੱਤਮ ਵਡਿਆਈ ਹੈ। ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਸੇ ਲਈ ਅਸੀਂ ਦੀਨ (ਧਰਮ) ਨੂੰ ਨਿਰੋਲ ਤੇ ਖਾਲਿਸ ਰੱਖਦੇ ਹਾਂ, ਭਾਵੇਂ ਇਹ ਗੱਲ ਕਾਫਿਰਾਂ ਨੂੰ ਮੰਦੀ (ਮਾੜੀ) ਲਗਦੀ ਹੋਵੇ।)
"ਸੁਬਹਾਨ ਅੱਲਾਹ" ਤੇਤੀ ਵਾਰ।
"ਅਲਹਮਦੁ ਲਿੱਲਾਹ" ਤੇਤੀ ਵਾਰ।
"ਅੱਲਾਹੁ ਅਕਬਰ" ਤੇਤੀ ਵਾਰ।
ਫੇਰ ਸੌ ਦੀ ਗਿਣਤੀ ਪੂਰੀ ਕਰਨ ਲਈ ਕਹੇ:
"ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ।)
ਫਜਰ ਅਤੇ ਮਗ਼ਰਿਬ ਦੀ ਨਮਾਜ਼ ਤੋਂ ਬਾਅਦ ਤਿੰਨ ਵਾਰ ਅਤੇ ਬਾਕੀ ਨਮਾਜ਼ਾਂ ਤੋਂ ਬਾਅਦ ਇੱਕ ਵਾਰ ਸੂਰਤ ਅਲ-ਇਖਲਾਸ, ਸੂਰਤ ਅਲ-ਫ਼ਲਕ ਅਤੇ ਸੂਰਤ ਅਨ-ਨਾਸ ਪੜ੍ਹੇ।
ਅਤੇ ਇੱਕ ਵਾਰ ਆਇਤ ਅਲ-ਕੁਰਸੀ ਪੜ੍ਹੇ।
ਉੱਤਰ- ਫ਼ਜਰ ਤੋਂ ਪਹਿਲਾਂ ਦੋ ਰਕਆਤਾਂ।
ਜ਼ੁਹਰ ਤੋਂ ਪਹਿਲਾਂ ਚਾਰ ਰਕਆਤਾਂ।
ਜ਼ੁਹਰ ਤੋਂ ਬਾਅਦ ਦੋ ਰਕਆਤਾਂ।
ਮਗਰਿਬ ਤੋਂ ਬਾਅਦ ਦੋ ਰਕਆਤਾਂ।
ਅਤੇ ਇਸ਼ਾ ਤੋਂ ਬਾਅਦ ਦੋ ਰਕਆਤਾਂ।
ਇਸਦੀ ਮਹੱਤਤਾ: ਨਬੀ ﷺ ਦਾ ਇਹ ਫਰਮਾਨ ਹੈ:
"ਜਿਸ ਕਿਸੇ ਨੇ ਦਿਨ ਅਤੇ ਰਾਤ ਦੀਆਂ ਬਾਰ੍ਹਾਂ ਰਕਆਤਾਂ ਸੁੰਨਤਾਂ ਪੜ੍ਹੀਆਂ, ਅੱਲਾਹ ਉਸ ਲਈ ਜੰਨਤ ਵਿੱਚ ਇੱਕ ਘਰ ਬਣਾਏਗਾ।"
ਮੁਸਲਿਮ ਅਤੇ ਅਹਿਮਦ ਆਦਿ ਵਿੱਚ ਰਿਵਾਇਤ ਹੋਈ ਹੈ।
ਉੱਤਰ- ਜੁਮਾ (ਸ਼ੁੱਕਰਵਾਰ) ਦਾ ਦਿਨ; ਕਿਉਂਕਿ ਨਬੀ ﷺ ਨੇ ਫਰਮਾਇਆ ਹੈ:
“ਤੁਹਾਡੇ ਦਿਨਾਂ ਵਿੱਚੋਂ ਸਭ ਤੋਂ ਵਧੀਆ ਦਿਨ ਜੁਮੇ ਦਾ ਦਿਨ ਹੈ, ਇਸੇ ਦਿਨ ਆਦਮ (ਅ.) ਪੈਦਾ ਕੀਤੇ ਗਏ ਸੀ, ਇਸੇ ਦਿਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ, ਇਸੇ ਦਿਨ ਸੂਰ (ਬਿਗਲ) ਵਿੱਚ ਫੂਕ ਮਾਰੀ ਜਾਵੇਗੀ ਅਤੇ ਇਸੇ ਦਿਨ ਕਿਆਮਤ ਆਵੇਗੀ। ਤੁਸੀਂ ਇਸ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ, ਕਿਉਂਕਿ ਤੁਹਾਡਾ ਪੜ੍ਹਿਆ ਦਰੂਦ ਮੇਰੇ ਕੋਲ ਪਹੁੰਚਾਇਆ ਜਾਂਦਾ ਹੈ।"
ਆਪ ﷺ ਦੇ ਸਾਥੀਆਂ ਨੇ ਸਵਾਲ ਕੀਤਾ: ਹੇ ਅੱਲਾਹ ਦੇ ਰਸੂਲ! ਸਾਡੇ ਦਰੂਦ ਤੁਹਾਡੇ ਤੱਕ ਕਿਵੇਂ ਪਹੁੰਚਣਗੇ ਜਦੋਂ ਕਿ ਤੁਸੀਂ ਮਰ ਕੇ ਗਲ ਜਾਵੋਗੇ? ਤਾਂ ਆਪ ﷺ ਨੇ ਫਰਮਾਇਆ:
"ਅੱਲਾਹ ਤਆਲਾ ਨੇ ਨਬੀਆਂ ਦੇ ਸ਼ਰੀਰਾਂ ਨੂੰ ਧਰਤੀ ਉੱਤੇ ਹਰਾਮ ਕਰ ਦਿੱਤਾ ਹੈ।"
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਉੱਤਰ- ਜੁਮੇ ਦੀ ਨਮਾਜ਼ ਹਰ ਅਕਲ ਰੱਖਣ ਵਾਲੇ, ਬਾਲਗ, ਰਿਹਾਇਸ਼ੀ (ਜੋ ਸਫ਼ਰ ਵਿੱਚ ਨਾ ਹੋਵੇ) ਮੁਸਲਮਾਨ 'ਤੇ ਫਰਜ਼ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸਜਿਦ ਵੱਲ) ਨੱਸੋ ਅਤੇ ਖ਼ਰੀਦ–ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ।"
(ਸੂਰਤ ਅਲ-ਜੁਮਆ: 9)
ਉੱਤਰ- 1. ਗੁਸਲ ਕਰਨਾ।
ਕਿਉਂਕਿ ਨਬੀ ﷺ ਦਾ ਇਹ ਫ਼ਰਮਾਨ ਹੈ:
"ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ (ਲਾਜ਼ਮੀ) ਹੈ।"
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
- ਖ਼ੁਸ਼ਬੂ ਲਗਾਉਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਮੁਸਲਮਾਨਾਂ 'ਤੇ ਜੁਮੇ ਦੇ ਦਿਨ ਗੁਸਲ ਕਰਨਾ ਵਾਜਿਬ ਹੈ। ਅਤੇ ਇਸ ਦਿਨ ਬੰਦੇ ਨੂੰ ਘਰ ਵਿੱਚ ਪਈ ਖੁਸ਼ਬੂ ਲਗਾਉਣੀ ਚਾਹੀਦੀ ਹੈ।"
ਅਹਿਮਦ ਅਤੇ ਤਿਰਮਿਜ਼ੀ ਵਿੱਚ ਰਿਵਾਇਤ ਹੋਈ ਹੈ।
- ਸੋਹਣੇ ਕੱਪੜੇ ਪਹਿਨਣਾ।
"ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਖਰਚ ਕਰ ਸਕਦਾ ਹੋਵੇ ਤਾਂ ਉਹ ਆਪਣੇ ਕੰਮ-ਕਾਜ ਦੇ ਕੱਪੜਿਆਂ ਤੋਂ ਇਲਾਵਾ ਜੁਮਾ ਪੜ੍ਹਣ ਲਈ ਦੋ ਕੱਪੜੇ ਵਾਧੂ ਰੱਖ ਲਵੇ।"
ਇਬਨ ਮਾਜਾ ਨੇ ਸੁਨਨ ਅਤੇ ਮਾਲਿਕ ਨੇ ਅਲ-ਮੁਵੱਤਾ ਵਿੱਚ ਰਿਵਾਇਤ ਕੀਤੀ ਹੈ।
- ਮਸਜਿਦ ਵਿੱਚ ਛੇਤੀ ਪਹੁੰਚਣਾ।
- ਪੈਦਲ ਚੱਲ ਕੇ ਮਸਜਿਦ ਵੱਲ ਜਾਣਾ।
"ਜਿਸਨੇ ਜੁਮੇ ਦੇ ਦਿਨ ਗੁਸਲ ਕੀਤਾ, ਜਲਦੀ ਮਸਜਿਦ ਗਿਆ, ਇਮਾਮ ਦੇ ਨੇੜੇ ਬੈਠਿਆ, ਸ਼ੁਰੂ ਤੋਂ ਅੰਤ ਤੱਕ ਧਿਆਨ ਨਾਲ ਖੁਤਬਾ ਸੁਣਿਆ ਅਤੇ ਖ਼ਮੌਸ਼ (ਚੁੱਪ) ਰਿਹਾ ਤਾਂ ਉਸਨੂੰ ਉਸਦੇ ਹਰ ਕਦਮ ਦੇ ਬਦਲੇ ਵਿੱਚ ਇੱਕ ਸਾਲ ਦੇ ਰੋਜ਼ੇ ਰੱਖਣ ਅਤੇ ਤਹੱਜੁਦ (ਦੇਰ ਰਾਤ) ਦੀ ਨਮਾਜ਼ ਪੜ੍ਹਨ ਦਾ ਸਵਾਬ ਮਿਲੇਗਾ।"
ਤਿਰਮਿਜ਼ੀ ਅਤੇ ਨਸਾਈ ਵਿੱਚ ਰਿਵਾਇਤ ਹੋਈ ਹੈ।
- ਨਬੀ ﷺ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਨਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜੁਮੇ ਦੇ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ। ਕਿਉਂਕਿ ਇਸ ਦਿਨ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ ਅਤੇ ਤੁਹਾਡੇ ਵਿੱਚੋਂ ਜੋ ਕੋਈ ਮੇਰੇ ਉੱਤੇ ਦਰੂਦ ਪੜ੍ਹਦਾ ਹੈ ਤਾਂ ਜਦੋਂ ਤੱਕ ਉਹ ਰੁਕਦਾ ਨਹੀਂ, ਉਸਦਾ ਦਰੂਦ ਮੇਰੇ ਕੋਲ ਪੇਸ਼ ਹੁੰਦਾ ਰਹਿੰਦਾ ਹੈ।"
ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।
- ਸੂਰਾ ਅਲ-ਕਹਫ ਪੜ੍ਹਨਾ।
"ਜੋ ਕੋਈ ਜੁਮੇ ਦੇ ਦਿਨ ਸੂਰਤ ਅਲ-ਕਹਫ ਪੜ੍ਹਦਾ ਹੈ, ਉਸ ਲਈ ਉਸ ਜੁਮੇ ਤੋਂ ਅਗਲੇ ਜੁਮੇ ਤੱਕ ਦਾ ਸਮਾਂ ਰੋਸ਼ਨ ਰਹਿੰਦਾ ਹੈ।"
ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।
- ਦੁਆ ਕਬੂਲ ਹੋਣ ਦੇ ਸਮੇਂ ਨੂੰ ਤਲਾਸ਼ ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਜੁਮੇ ਦੇ ਦਿਨ ਦਾ ਜ਼ਿਕਰ ਕੀਤਾ, ਅਤੇ ਫਰਮਾਇਆ:
"ਇਸ ਦਿਨ ਇੱਕ ਸਮਾਂ ਅਜਿਹਾ ਹੁੰਦਾ ਹੈ ਕਿ ਜੇਕਰ ਠੀਕ ਉਸੇ ਸਮੇਂ ਕੋਈ ਮੁਸਲਮਾਨ ਬੰਦਾ ਖੜ੍ਹਾ ਹੋ ਕੇ ਨਮਾਜ਼ ਪੜ੍ਹਦਾ ਹੈ ਅਤੇ ਅੱਲਾਹ ਤਆਲਾ ਤੋਂ ਕੋਈ ਚੀਜ਼ ਮੰਗਦਾ ਹੈ, ਤਾਂ ਅੱਲਾਹ ਉਸਨੂੰ ਉਹ ਜ਼ਰੂਰ ਦਿੰਦਾ ਹੈ।"
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਉੱਤਰ- ਇਸਦਾ ਮਤਲਬ ਹੈ ਨਮਾਜ਼ ਵਿੱਚ ਦਿਲ ਲਗਿਆ ਹੋਵੇ ਅਤੇ ਇਸ ਦੌਰਾਨ ਸ਼ਰੀਰ ਦੇ ਸਾਰੇ ਅੰਗ ਸਕੂਨ ਤੇ ਸ਼ਾਂਤੀ ਵਿੱਚ ਹੋਣ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਬੇਸ਼ਕ ਉਹ ਈਮਾਨ ਵਾਲੇ (ਆਖ਼ਿਰਤ ਵਿੱਚ) ਜ਼ਰੂਰ ਕਾਮਯਾਬ ਹੋਣਗੇ।"
'ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।"
(ਸੂਰਤ ਅਲ-ਮੌਮਿਨੂਨ: 1-2)
ਉੱਤਰ- ਇਹ ਖਾਸ ਧਨ (ਮਾਲ) 'ਤੇ ਇੱਕ ਬਣਦਾ ਹੱਕ ਹੈ, ਜੋ ਕਿ ਲੋਕਾਂ ਦੇ ਇੱਕ ਖਾਸ ਸਮੂਹ ਨੂੰ, ਇੱਕ ਖਾਸ ਸਮੇਂ 'ਤੇ ਦਿੱਤਾ ਜਾਂਦਾ ਹੈ।
ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ ਅਤੇ ਇਹ ਇੱਕ ਵਾਜਿਬ ਸਦਕਾ (ਦਾਨ) ਹੈ ਜੋ ਅਮੀਰਾਂ ਤੋਂ ਲੈ ਕੇ ਗਰੀਬਾਂ ਨੂੰ ਦਿੱਤਾ ਜਾਂਦਾ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"...ਅਤੇ ਜ਼ਕਾਤ ਦਿਓ...
[ਸੂਰਤ ਅਲ-ਬਕਰਹ: 50]
ਉੱਤਰ- ਸਿਯਾਮ (ਰੋਜ਼ਾ): ਅੱਲਾਹ ਦੀ ਇਬਾਦਤ ਦੀ ਨੀਅਤ ਤੋਂ ਪਹੁ ਫਟਣ (ਫਜਰ) ਤੋਂ ਲੈ ਕੇ ਸੂਰਜ ਡੁੱਬਣ ਤੱਕ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਨਾਮ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ:
- ਫਰਜ਼ ਰੋਜ਼ਾ: ਜਿਵੇਂ ਕਿ ਰਮਜ਼ਾਨ ਦੇ ਮਹੀਨੇ ਦਾ ਰੋਜ਼ਾ। ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾੜੇ 'ਤੇ ਸੌਮ (ਰੋਜ਼ੇ ਰੱਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।"
[ਸੂਰਤ ਅਲ-ਬਕਰਹ: 50]
- ਗੈਰ-ਜ਼ਰੂਰੀ (ਨਫ਼ਲ) ਰੋਜ਼ਾ: ਜਿਵੇਂ ਕਿ ਹਰ ਹਫ਼ਤੇ ਦੇ ਸੋਮਵਾਰ ਅਤੇ ਵੀਰਵਾਰ ਨੂੰ ਰੋਜ਼ਾ ਰੱਖਣਾ ਅਤੇ ਹਰ ਮਹੀਨੇ ਤਿੰਨ ਦਿਨ ਰੋਜ਼ਾ ਰੱਖਣਾ, ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਅਯਾਮ-ਏ- ਬੀਜ਼ ਭਾਵ ਹਰ ਚੰਦਰ ਮਹੀਨੇ ਦੀ 13,14 ਅਤੇ 15 ਤਰੀਕ ਦੇ ਰੋਜ਼ੇ ਹਨ।