السؤال
س٢٠: ما أنواع الكِبْرُ المحرم؟
ਪ੍ਰ20: ਹਰਾਮ ਹੰਕਾਰ ਦੀਆਂ ਕਿੰਨੀਆਂ ਕਿਸਮਾਂ ਹਨ?
الجواب
ج:١. الكِبْر على الحق، وهو رد الحق وعدم قبوله.
- الكِبْرُ على الناس، وهو احتقارهم والاستهانة بهم.
قال رسول الله صلى الله عليه وسلم:
«لا يَدخُلُ الجَنَّةَ مَن كان في قَلبِه مِثْقالُ ذَرَّةٍ مِن كِبْرٍ».
فقال رَجُلٌ: إنَّ الرَّجُلَ يُحِبُّ أن يَكونَ ثَوبُه حسَنًا، ونَعْلُه حسَنةً؟ قال:
«إنَّ اللهَ جَميلٌ يُحِبُّ الجَمالَ، الكِبْرُ: بَطَرُ الحَقِّ، وَغَمْطُ النَّاسِ»
رواه مسلم.
- بَطَرُ الحَقِّ: رده
- غَمْطُ النَّاسِ: استحقارهم.
- الثوب الحسن والنعل الحسن ليس من الكبر.
ਉੱਤਰ- 1. ਹੱਕ-ਸੱਚ ਨੂੰ ਕਬੂਲ ਕਰਨ ਵਿੱਚ ਹੰਕਾਰ, ਅਤੇ ਉਹ ਇਸ ਪ੍ਰਕਾਰ ਹੈ ਕਿ ਹੱਕ ਨੂੰ ਨਕਾਰਨਾ ਅਤੇ ਉਸ ਨੂੰ ਸਵੀਕਾਰ ਨਾ ਕਰਨਾ।
- ਲੋਕਾਂ 'ਤੇ ਹੰਕਾਰ ਕਰਨਾ ਅਤੇ ਉਨ੍ਹਾਂ ਨੂੰ ਤੁੱਛ ਤੇ ਛੋਟਾ ਸਮਝਣਾ।
ਨਬੀ (ﷺ) ਨੇ ਫਰਮਾਇਆ:
"ਉਹ ਵਿਅਕਤੀ ਜੰਨਤ ਵਿੱਚ ਦਾਖਲ ਨਹੀਂ ਹੋਵੇਗਾ, ਜਿਸ ਦੇ ਦਿਲ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਹੰਕਾਰ ਹੋਵੇਗਾ।
ਇੱਕ ਆਦਮੀ ਨੇ ਪੁੱਛਿਆ: ਉਸ ਵਿਅਕਤੀ ਦਾ ਕੀ ਹੋਵੇਗਾ ਜੋ ਇਹ ਚਾਹੁੰਦਾ ਹੈ ਕਿ ਉਸ ਦੇ ਕਪੜੇ ਵੀ ਸੋਹਣੇ ਹੋਣ ਅਤੇ ਜੁੱਤੇ ਵੀ? ਤਾਂ ਆਪ ﷺ ਨੇ ਫਰਮਾਇਆ:
"ਅੱਲਾਹ ਖੂਬਸੂਰਤ ਹੈ ਅਤੇ ਖੂਬਸੂਰਤੀ ਨੂੰ ਪਸੰਦ ਕਰਦਾ ਹੈ ਜਦੋਂ ਕਿ ਹੰਕਾਰ ਇਹ ਹੈ ਕਿ ਹੱਕ ਨੂੰ ਨਕਾਰਿਆ ਜਾਵੇ ਅਤੇ ਲੋਕਾਂ ਨੂੰ ਛੋਟਾ ਸਮਝਿਆ ਜਾਵੇ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
-ਇਸ ਹਦੀਸ ਵਿੱਚ ਆਏ ਸ਼ਬਦ 'ਬਤਰੁਲ ਹੱਕ' ਦਾ ਮਤਲਬ ਹੈ ਹੱਕ ਦਾ ਇਨਕਾਰ ਕਰਨਾ।
- ਅਤੇ 'ਗਮਤੱਨ-ਨਾਸ' ਦਾ ਮਤਲਬ ਹੈ ਲੋਕਾਂ ਨੂੰ ਤੁੱਛ ਸਮਝਣਾ।
- ਚੰਗੇ ਕਪੜੇ ਤੇ ਜੁੱਤੇ ਪਹਿਨਣਾ ਹੰਕਾਰ ਨਹੀਂ ਹੈ।