السؤال
س٢١: ما بعض أنواع الغش المحرم؟
ਪ੍ਰ21: ਧੋਖੇ ਦੀਆਂ ਕੁੱਝ ਕਿਸਮਾਂ ਬਾਰੇ ਦੱਸੋ।
الجواب
ج:الغش في البيع والشراء، وهو إخفاء عيب السلعة.
- الغش في تعلم العلم، ومثل ذلك غش الطلاب في الامتحانات.
- الغش في القول كشهادة الزور والكذب.
- عدم الوفاء بما تقول وما تتفق به مع الناس.
- وفي النهي عن الغش: أنَّ رسولَ اللهِ صلى الله عليه وسلم مرَّ على صُبْرةِ طعامٍ، فأَدخَلَ يدَه فيها، فنالَتْ أصابعُه بَلَلًا، فقال:
«ما هذا يا صاحِبَ الطَّعامِ؟» قال: أصابَتْهُ السَّماءُ يا رسولَ اللهِ. قال: «أفلا جَعَلْتَه فَوقَ الطَّعامِ كَيْ يَراهُ النَّاسُ؟ مَن غَشَّ فليس مِنِّي»
رواه مسلم.
الصُّبْرَة: هي الكَوْمةُ من الطَّعام.
ਉੱਤਰ- ਖਰੀਦਣ ਅਤੇ ਵੇਚਣ ਵਿੱਚ ਧੋਖਾ, ਅਤੇ ਉਹ ਇਹ ਹੈ ਕਿ ਸਮਾਨ ਦੀ ਕਮੀ ਨੂੰ ਲੁਕੋਇਆ ਜਾਵੇ।
- ਇਲਮ (ਗਿਆਨ) ਸਿੱਖਣ ਵਿੱਚ ਧੋਖਾ, ਜਿਵੇਂ ਕਿ ਵਿਦਿਆਰਥੀਆਂ ਦੁਆਰਾ ਪ੍ਰੀਖਿਆ ਵਿੱਚ ਧੋਖਾ ਕਰਨਾ (ਚੀਟਿੰਗ)।
- ਗੱਲਾਂ ਵਿੱਚ ਧੋਖਾ, ਜਿਵੇਂ ਕਿ ਝੂਠੀ ਗਵਾਹੀ ਦੇਣਾ ਅਤੇ ਝੂਠ ਬੋਲਣਾ।
- ਆਪਣੀ ਕਹੀ ਹੋਈ ਗੱਲ ਜਾਂ ਲੋਕਾਂ ਨਾਲ ਜਿਸ ਗੱਲ 'ਤੇ ਸਹਿਮਤੀ ਬਣੇ, ਉਸ ਤੋਂ ਮੁੱਕਰ ਜਾਣਾ।
ਧੋਖਾ ਦੇਣ ਤੋਂ ਰੋਕਣ ਦੇ ਬਾਰੇ ਵਿੱਚ ਇੱਕ ਹਦੀਸ ਹੈ ਕਿ ਇੱਕ ਵਾਰ ਅੱਲਾਹ ਦੇ ਰਸੂਲ ﷺ ਨੇ ਅਨਾਜ ਦੇ ਢੇਰ ਕੋਲੋਂ ਲੰਘਦੇ ਹੋਏ ਉਸ ਵਿੱਚ ਹੱਥ ਪਾ ਕੇ ਦੇਖਿਆ, ਤਾਂ ਆਪ ﷺ ਦੀਆਂ ਉਂਗਲਾਂ ਵਿੱਚ ਕੁਝ ਗਿੱਲਾਪਣ ਮਹਿਸੂਸ ਹੋਇਆ। ਇਸ 'ਤੇ ਆਪ ﷺ ਨੇ ਫਰਮਾਇਆ:
"ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ: "ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਹ ਸਾਡੇ ਵਿੱਚੋਂ ਨਹੀਂ ਹੈ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਵਿੱਚ ਆਏ ਸ਼ਬਦ 'ਅੱਸ-ਸੁਬਰਾ ਦਾ ਮਤਲਬ ਹੈ ਅਨਾਜ ਦਾ ਇੱਕ ਢੇਰ