4 : 93
وَمَن يَقۡتُلۡ مُؤۡمِنٗا مُّتَعَمِّدٗا فَجَزَآؤُهُۥ جَهَنَّمُ خَٰلِدٗا فِيهَا وَغَضِبَ ٱللَّهُ عَلَيۡهِ وَلَعَنَهُۥ وَأَعَدَّ لَهُۥ عَذَابًا عَظِيمٗا
ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।
Explanation & meanings · 1
- ਨਾ-ਹੱਕਾ ਕਤਲ ਦੇ ਸੰਬੰਧ ਵਿਚ ਹਦੀਸ ਵਿਚ ਦੱਸਿਆ ਗਿਆ ਹੇ ਹਜ਼ਰਤ ਅਬਦੁੱਲਾ ਬਿਨ ਉਮਰ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਮੁਸਲਮਾਨ ਦੀਨ ਦੇ ਮੁਆਮਲੇ ਵਿਚ ਉਸ ਸਮੇਂ ਤਕ ਸ਼ਾਂਤਮਈ ਤਰੀਕੇ ਅਨੁਸਾਰ ਅਮਲ ਕਰਦਾ ਹੇ ਜਦੋਂ ਤਕ ਕਿ ਉਹ ਨਾ-ਹੱਕਾ ਕਤਲ ਨਾ ਕਰੇ।” (ਸਹੀ ਬੁਖ਼ਾਰੀ, ਹਦੀਸ: 6862)