4 : 97
إِنَّ ٱلَّذِينَ تَوَفَّىٰهُمُ ٱلۡمَلَٰٓئِكَةُ ظَالِمِيٓ أَنفُسِهِمۡ قَالُواْ فِيمَ كُنتُمۡۖ قَالُواْ كُنَّا مُسۡتَضۡعَفِينَ فِي ٱلۡأَرۡضِۚ قَالُوٓاْ أَلَمۡ تَكُنۡ أَرۡضُ ٱللَّهِ وَٰسِعَةٗ فَتُهَاجِرُواْ فِيهَاۚ فَأُوْلَٰٓئِكَ مَأۡوَىٰهُمۡ جَهَنَّمُۖ وَسَآءَتۡ مَصِيرًا
ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੇ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੇ।