Skip to content
النِّسَاء /

ਆਇਤ 19

4 : 19

ਆਇਤ 19 of النِّسَاء (4 : 19). This page carries the verse in the Uthmani script with a translation of its meaning, at a stable URL that can be cited on its own.

النِّسَاء ਆਇਤਾਂ 176
ਸੂਰਤ · النِّسَاء
ਪੰਜਾਬੀ · Arif
4 : 19

يَٰٓأَيُّهَا ٱلَّذِينَ ءَامَنُواْ لَا يَحِلُّ لَكُمۡ أَن تَرِثُواْ ٱلنِّسَآءَ كَرۡهٗاۖ وَلَا تَعۡضُلُوهُنَّ لِتَذۡهَبُواْ بِبَعۡضِ مَآ ءَاتَيۡتُمُوهُنَّ إِلَّآ أَن يَأۡتِينَ بِفَٰحِشَةٖ مُّبَيِّنَةٖۚ وَعَاشِرُوهُنَّ بِٱلۡمَعۡرُوفِۚ فَإِن كَرِهۡتُمُوهُنَّ فَعَسَىٰٓ أَن تَكۡرَهُواْ شَيۡـٔٗا وَيَجۡعَلَ ٱللَّهُ فِيهِ خَيۡرٗا كَثِيرٗا

ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ।

Explanation & meanings · 1
  1. ਇਸ ਤੋਂ ਭਾਵ ਮਹਿਰ ਹੇ, ਇਸ ਵਿਚ ਹਰ ਉਹ ਚੀਜ਼ ਹੇ, ਜਿਹੜੀ ਪਤੀ ਵੱਲੋਂ ਪਤਨੀ ਨੂੰ ਨਿਕਾਹ ਦੇ ਬਦਲੇ ਦਿੱਤੀ ਜਾਂਦੀ ਹੇ (ਸੋਨਾ ਚਾਂਦੀ ਮਾਲ ਦੌਲਤ ਆਦਿ) ਲੋਕਾਂ ਵਿਚ ਆਮ ਕਰਕੇ 32/- ਰੁਪਏ ਸ਼ਰਈ ਮਹਿਰ ਦਾ ਰਿਵਾਜ ਹੇ। ਜਦ ਕਿ ਇਹ ਸਭ ਗ਼ਲਤ ਗੱਲਾਂ ਹਨ। ਮਹਿਰ ਲੜਕੇ ਦੀ ਵਿੱਤੀ ਯੋਗਤਾ ਅਨੁਸਾਰ ਹੋਣਾ ਚਾਹੀਦਾ ਹੇ, ਨਾ ਦੇਣ ਦੇ ਇਰਾਦੇ ਨਾਲ ਵਧ ਤੋਂ ਵਧ ਮਹਿਰ ਨਿਯਤ ਕਰਨਾ ਠੀਕ ਨਹੀਂ ਅਤੇ ਨਾ ਹੀ ਲੜਕੇ ਦੀ ਹਿੰਮਤ ਤੋਂ ਵੱਧ ਕੇ ਮਹਿਰ ਹੋਣਾ ਚਾਹੀਦਾ ਹੇ ਅਤੇ ਇਸ ਨੂੰ ਦੇਣਾ ਵੀ ਜ਼ਰੂਰੀ ਹੇ।