Skip to content
النِّسَاء /

ਆਇਤ 57

4 : 57

ਆਇਤ 57 of النِّسَاء (4 : 57). This page carries the verse in the Uthmani script with a translation of its meaning, at a stable URL that can be cited on its own.

النِّسَاء ਆਇਤਾਂ 176
ਸੂਰਤ · النِّسَاء
ਪੰਜਾਬੀ · Arif
4 : 57

وَٱلَّذِينَ ءَامَنُواْ وَعَمِلُواْ ٱلصَّٰلِحَٰتِ سَنُدۡخِلُهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۖ لَّهُمۡ فِيهَآ أَزۡوَٰجٞ مُّطَهَّرَةٞۖ وَنُدۡخِلُهُمۡ ظِلّٗا ظَلِيلًا

ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਅਸਾਂ ਉਹਨਾਂ ਨੂੰ ਛੇਤੀ ਹੀ ਉਹਨਾਂ ਸਵਰਗਾਂ ਵਿਚ ਲੈ ਜਾਵਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿੱਥੇ ਉਹ ਸਦਾ ਲਈ ਰਹਿਣਗੇ। ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ। ਅਸੀਂ ਉਹਨਾਂ (ਪਤਨੀਆਂ)ਨੂੰ ਵੀ ਸੰਘਣੀ ਛਾਂ ਵਿਚ ਲੈ ਜਾਵਾਂਗੇ।

Explanation & meanings · 1
  1. ਨਬੀ ਕਰੀਮ ਸ: ਨੇ ਫ਼ਰਮਾਇਆ, ਜੰਨਤ ਵਿਚ ਇਕ ਅਜਿਹਾ ਦਰਖ਼ਤ ਵੀ ਹੇ ਜਿਸ ਦੀ ਛਾਇਆ ਵਿਚ ਜੇ ਸਵਾਰ ਚਲਦਾ ਰਹੇ ਤਾਂ ਸੌ ਸਾਲਾ ਤਕ ਚੱਲਣ ’ਤੇ ਵੀ ਉਸ ਦੀ ਛਾਇਆ ਖ਼ਤਮ ਨਹੀਂ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 3251)