Skip to content
ਸੂਰਤਾਂ ਦੀ ਸੂਚੀ /

المَائدة

المَائدة is chapter 5 of the Quran and has 120 verses. This page presents it in full in the Uthmani script, with a verse-by-verse translation of its meaning.

120 ਆਇਤਾਂ ਸੂਰਤ ਨੰਬਰ 5
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

يَٰٓأَيُّهَا ٱلَّذِينَ ءَامَنُوٓاْ أَوۡفُواْ بِٱلۡعُقُودِۚ أُحِلَّتۡ لَكُم بَهِيمَةُ ٱلۡأَنۡعَٰمِ إِلَّا مَا يُتۡلَىٰ عَلَيۡكُمۡ غَيۡرَ مُحِلِّي ٱلصَّيۡدِ وَأَنتُمۡ حُرُمٌۗ إِنَّ ٱللَّهَ يَحۡكُمُ مَا يُرِيدُ

ਹੇ ਈਮਾਨ ਵਾਲਿਓ! ਆਪਣੇ ਬਚਨਾਂ ਨੂੰ ਨਿਭਾਓ। ਤੁਹਾਡੇ ਲਈ ਸਾਰੇ ਚੌਖੁਰੇ ਪਸ਼ੂ ਹਲਾਲ (ਜਾਇਜ਼) ਕੀਤੇ ਗਏ ਹਨ, ਛੁੱਟ ਉਹਨਾਂ ਤੋਂ ਜਿਹੜੇ ਤੁਹਾ` (ਅੱਗੇ ਚੱਲ ਕੇ) ਦੱਸੇ ਜਾਣਗੇ। ਪਰ ਜਦੋਂ ਤੁਸੀਂ ਇਹਰਾਮ (ਹੱਜ ਦਾ ਵਿਸ਼ੇਸ਼ ਵਸਤਰ) ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨੂੰ ਆਪਣੇ ਲਈ ਜਾਇਜ਼ ਨਾ ਸਮਝੋ। ਬੇਸ਼ੱਕ ਅੱਲਾਹ ਜੋ ਚਾਹੁੰਦਾ ਰੁ ਉਸੇ ਦਾ ਹੁਕਮ ਦਿੰਦਾ ਹੇ।

يَٰٓأَيُّهَا ٱلَّذِينَ ءَامَنُواْ لَا تُحِلُّواْ شَعَٰٓئِرَ ٱللَّهِ وَلَا ٱلشَّهۡرَ ٱلۡحَرَامَ وَلَا ٱلۡهَدۡيَ وَلَا ٱلۡقَلَٰٓئِدَ وَلَآ ءَآمِّينَ ٱلۡبَيۡتَ ٱلۡحَرَامَ يَبۡتَغُونَ فَضۡلٗا مِّن رَّبِّهِمۡ وَرِضۡوَٰنٗاۚ وَإِذَا حَلَلۡتُمۡ فَٱصۡطَادُواْۚ وَلَا يَجۡرِمَنَّكُمۡ شَنَـَٔانُ قَوۡمٍ أَن صَدُّوكُمۡ عَنِ ٱلۡمَسۡجِدِ ٱلۡحَرَامِ أَن تَعۡتَدُواْۘ وَتَعَاوَنُواْ عَلَى ٱلۡبِرِّ وَٱلتَّقۡوَىٰۖ وَلَا تَعَاوَنُواْ عَلَى ٱلۡإِثۡمِ وَٱلۡعُدۡوَٰنِۚ وَٱتَّقُواْ ٱللَّهَۖ إِنَّ ٱللَّهَ شَدِيدُ ٱلۡعِقَابِ

ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦਾ ਨਿਰਾਦਰ ਨਾ ਕਰੋ ਅਤੇ ਨਾ ਅਦਬ ਵਾਲੇ ਮਹੀਨਿਆਂ ਦਾ ਅਤੇ ਨਾ ਹੀ ਹਰਮ (ਭਾਵ ਖ਼ਾਨਾ-ਕਾਅਬਾ) ਵਿਚ ਕੁਰਬਾਨ ਹੋਣ ਵਾਲੇ ਜਾਨਵਰ ਦਾ, ਜਿਨ੍ਹਾਂ ਦੇ ਗਲੇ ਵਿਚ ਕੁਰਬਾਨੀ ਦੇ ਪਟੇ ਪਏ ਹੋਏ ਹਨ ਅਤੇ ਨਾ ਕਾਅਬੇ ਵੱਲ ਜਾਣ ਵਾਲੇ ਉਹਨਾਂ ਲੋਕਾਂ ਨੂੰ ਤੰਗ ਕਰੋ ਜਿਹੜੇ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਵੱਲ ਆਪਣੇ ਰੱਬ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੀ ਭਾਲ ਵਿਚ ਜਾ ਰਹੇ ਹਨ। ਹਾਂ! ਜਦੋਂ ਤੁਸੀਂ ਇਹਰਾਮ ਉਤਾਰ ਦਿਓ ਤਾਂ ਸ਼ਿਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾ` ਮਸਜਿਦੇ ਹਰਾਮ (ਸਤਿਕਾਰਯੋਗ ਮਸਜਿਦ ਭਾਵ ਖ਼ਾਨਾ-ਕਾਅਬਾ) ਤੋਂ ਰੋਕਿਆ ਸੀ ਉਹਨਾਂ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਨਾ ਉਭਾਰੇ ਕਿ ਤੁਸੀਂ ਉਹਨਾਂ ਨਾਲ ਵਧੀਕੀ ਕਰੋ। ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪ੍ਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾ ਵਿਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।

حُرِّمَتۡ عَلَيۡكُمُ ٱلۡمَيۡتَةُ وَٱلدَّمُ وَلَحۡمُ ٱلۡخِنزِيرِ وَمَآ أُهِلَّ لِغَيۡرِ ٱللَّهِ بِهِۦ وَٱلۡمُنۡخَنِقَةُ وَٱلۡمَوۡقُوذَةُ وَٱلۡمُتَرَدِّيَةُ وَٱلنَّطِيحَةُ وَمَآ أَكَلَ ٱلسَّبُعُ إِلَّا مَا ذَكَّيۡتُمۡ وَمَا ذُبِحَ عَلَى ٱلنُّصُبِ وَأَن تَسۡتَقۡسِمُواْ بِٱلۡأَزۡلَٰمِۚ ذَٰلِكُمۡ فِسۡقٌۗ ٱلۡيَوۡمَ يَئِسَ ٱلَّذِينَ كَفَرُواْ مِن دِينِكُمۡ فَلَا تَخۡشَوۡهُمۡ وَٱخۡشَوۡنِۚ ٱلۡيَوۡمَ أَكۡمَلۡتُ لَكُمۡ دِينَكُمۡ وَأَتۡمَمۡتُ عَلَيۡكُمۡ نِعۡمَتِي وَرَضِيتُ لَكُمُ ٱلۡإِسۡلَٰمَ دِينٗاۚ فَمَنِ ٱضۡطُرَّ فِي مَخۡمَصَةٍ غَيۡرَ مُتَجَانِفٖ لِّإِثۡمٖ فَإِنَّ ٱللَّهَ غَفُورٞ رَّحِيمٞ

(ਹੇ ਮੁਸਲਮਾਨੋ!) ਤੁਹਾਡੇ ਲਈ, ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਸ ਨੂੰ ਜ਼ਿਬਹ (ਭਾਵ ਕੁਰਬਾਨ) ਕਰਨ ਲੱਗੇ ਰੱਬ ਤੋਂ ਛੁੱਟ ਹੋਰ ਕਿਸੇ ਦਾ ਨਾਂ ਲਿਆ ਗਿਆ ਹੋਵੇ, ਜਿਹੜਾ ਜਾਨਵਰ ਗਲਾ ਘੁਟ ਕੇ ਮਰ ਜਾਵੇ ਜਾਂ ਸੱਟ ਖਾ ਕੇ ਮਰ ਜਾਵੇ ਜਾਂ ਉੱਚੀ ਥਾਂ ਤੋਂ ਗਿਰ ਕੇ ਮਰ ਜਾਵੇ ਜਾਂ ਕੋਈ ਜਾਨਵਰ ਸਿੰਗ ਲੱਗਣ ਨਾਲ ਮਰ ਜਾਵੇ ਅਤੇ ਜਿਸ ਪਸ਼ੂ ਨੂੰ ਕਿਸੇ ਦਰਿੰਦੇ ਨੇ ਪਾੜ ਖਾਇਆ ਹੋਵੇ, ਛੁੱਟ ਉਸ ਤੋਂ ਜਿਸ ਨੂੰ ਤੁਸੀਂ ਜਿਉਂਦਾ ਵੇਖ ਕੇ ਹਲਾਲ ਕਰ ਲਿਆ ਹੋਵੇ ਅਤੇ ਉਹ ਜਾਨਵਰ ਜਿਹੜਾ ਕਿਸੇ ਅਸਥਾਨ ’ਤੇ ਕੁਰਬਾਨ ਕੀਤਾ ਗਿਆ ਹੋਵੇ, ਹਰਾਮ (ਨਾ ਜਾਇਜ਼) ਕੀਤਾ ਗਿਆ ਹੇ। ਤੁਹਾਡੇ ਲਈ ਇਹ ਵੀ ਨਾ-ਜਾਇਜ਼ ਹੇ ਕਿ ਤੁਸੀਂ ਕਾਨਿਆਂ ਨਾਲ ਆਪਣੀ ਕਿਸਮਤ ਮਾਲੂਮ ਕਰੋ, ਇਹ ਸਾਰੇ ਕੰਮ ਗੁਨਾਹ ਦੇ ਹਨ। ਅੱਜ ਉਹ ਲੋਕ ਨਿਰਾਸ਼ ਹੋ ਗਏ ਹਨ ਜਿਨ੍ਹਾਂ ਨੇ ਤੁਹਾਡੇ ਦੀਨ ਦਾ ਇਨਕਾਰ ਕੀਤਾ ਹੇ, ਸੋ ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੇਥੋਂ ਹੀ ਡਰੋ। ਅੱਜ ਮੈਨੇ (ਅੱਲਾਹ ਨੇ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੇ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੇ। ਜਿਹੜਾ ਕੋਈ ਭੁੱਖ ਤੋਂ ਹਾਲੋਂ-ਬੇਹਾਲ ਹੋ ਜਾਵੇ ਜਦੋਂ ਕਿ ਉਸ ਦੀ ਰੁਚੀ ਗੁਨਾਹ ਵੱਲ ਨਾ ਹੋਵੇ (ਅਤੇ ਉਹ ਕੋਈ ਹਰਾਮ ਚੀਜ਼ ਖਾ ਲਵੇ ਤਾਂ ਅਜਿਹੇ ਮੁਸਲਮਾਨ ਲਈ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

Explanation & meanings · 1
  1. ਥਾਨ ਤੋਂ ਭਾਵ ਉਹ ਥਾਂ ਜਿਹੜੀ ਬੁੱਤਾ ਦੇ ਨੇੜੇ ਬੁਤਾਂ ਨੂ ਖ਼ੁਸ਼ ਕਰਨ ਲਈ ਜਾਨਵਰਾਂ ਨੂ ਜ਼ਿਬਹ (ਭੇਂਟ) ਕਰਨ ਲਈ ਹੁੰਦੀ ਹੇ।

يَسۡـَٔلُونَكَ مَاذَآ أُحِلَّ لَهُمۡۖ قُلۡ أُحِلَّ لَكُمُ ٱلطَّيِّبَٰتُ وَمَا عَلَّمۡتُم مِّنَ ٱلۡجَوَارِحِ مُكَلِّبِينَ تُعَلِّمُونَهُنَّ مِمَّا عَلَّمَكُمُ ٱللَّهُۖ فَكُلُواْ مِمَّآ أَمۡسَكۡنَ عَلَيۡكُمۡ وَٱذۡكُرُواْ ٱسۡمَ ٱللَّهِ عَلَيۡهِۖ وَٱتَّقُواْ ٱللَّهَۚ إِنَّ ٱللَّهَ سَرِيعُ ٱلۡحِسَابِ

(ਹੇ ਨਬੀ!) ਲੋਕੀਂ ਤੁਹਾਥੋਂ ਪੁੱਛਦੇ ਹਨ ਕਿ (ਰੱਬ ਵੱਲੋਂ) ਉਹਨਾਂ ਲਈ ਕੀ ਕੁੱਝ ਹਲਾਲ (ਜਾਇਜ਼) ਕੀਤਾ ਗਿਆ ਹੇ, ਤੁਸੀਂ ਆਖ ਦਿਓ! ਕਿ ਸਾਰੀਆਂ ਹੀ ਪਾਕ ਚੀਜ਼ਾਂ ਤੁਹਾਡੇ ਲਈ ਹਲਾਲ ਕੀਤੀਆਂ ਗਈਆਂ ਹਨ ਅਤੇ ਜਿਹੜੇ ਜਾਨਵਰਾਂ ਨੂੰ ਤੁਸੀਂ ਸ਼ਿਕਾਰ ਕਰਨ ਲਈ ਸਿਖਲਾਈ ਦੇ ਰੱਖੀ ਹੇ ਭਾਵ ਤੁਸੀਂ ਆਪਣੇ ਸ਼ਿਕਾਰੀ ਜਾਨਵਰਾਂ ਨੂੰ ਉਹ ਕੁੱਝ ਸਿਖਾਉਂਦੇ ਹੋ ਜਿਸ ਦਾ ਗਿਆਨ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਹੇ ਸੋ ਜਿਹੜੇ ਵੀ ਸ਼ਿਕਾਰ ਨੂੰ ਉਹ ਤੁਹਾਡੇ ਲਈ ਫੜੀ ਰੱਖਣ ਤਾਂ ਉਸ ਸ਼ਿਕਾਰ ਕੀਤੇ ਹੋਏ ਜਾਨਵਰ ਨੂੰ ਅੱਲਾਹ ਦਾ ਨਾਂ ਪੜ੍ਹਕੇ ਜ਼ਿਬਹ ਕਰੋ ਫੇਰ ਉਸ ਵਿੱਚੋਂ ਖਾਓ। ਅੱਲਾਹ ਤੋਂ ਡਰਦੇ ਰਿਹਾ ਕਰੋ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।

ٱلۡيَوۡمَ أُحِلَّ لَكُمُ ٱلطَّيِّبَٰتُۖ وَطَعَامُ ٱلَّذِينَ أُوتُواْ ٱلۡكِتَٰبَ حِلّٞ لَّكُمۡ وَطَعَامُكُمۡ حِلّٞ لَّهُمۡۖ وَٱلۡمُحۡصَنَٰتُ مِنَ ٱلۡمُؤۡمِنَٰتِ وَٱلۡمُحۡصَنَٰتُ مِنَ ٱلَّذِينَ أُوتُواْ ٱلۡكِتَٰبَ مِن قَبۡلِكُمۡ إِذَآ ءَاتَيۡتُمُوهُنَّ أُجُورَهُنَّ مُحۡصِنِينَ غَيۡرَ مُسَٰفِحِينَ وَلَا مُتَّخِذِيٓ أَخۡدَانٖۗ وَمَن يَكۡفُرۡ بِٱلۡإِيمَٰنِ فَقَدۡ حَبِطَ عَمَلُهُۥ وَهُوَ فِي ٱلۡأٓخِرَةِ مِنَ ٱلۡخَٰسِرِينَ

ਸਾਰੀਆਂ ਪਾਕ ਚੀਜ਼ਾਂ ਅੱਜ ਤੋਂ ਤੁਹਾਡੇ ਲਈ ਹਲਾਲ ਕਰ ਦਿੱਤੀਆਂ ਗਈਆਂ ਹਨ ਅਤੇ ਅਹਲੇ ਕਿਤਾਬ ਦਾ ਭੋਜਨ (ਯਹੂਦੀ ਅਤੇ ਈਸਾਈਆਂ ਦੇ ਹੱਥੋਂ ਅੱਲਾਹ ਦੇ ਨਾਂ ’ਤੇ ਜ਼ਿਬਹ ਕੀਤਾ ਗਿਆ ਜਾਨਵਰ) ਤੁਹਾਡੇ ਲਈ ਜਾਈਜ਼ ਰੁ ਅਤੇ ਤੁਹਾਡਾ ਭੋਜਨ ਉਹਨਾਂ ਲਈ ਜਾਈਜ਼ ਹੇ। ਤੁਹਾਡੇ ਲਈ ਪਾਕ ਪਵਿੱਤਰ ਈਮਾਨ ਵਾਲੀਆਂ ਇਸਤਰੀਆਂ ਅਤੇ ਉਹਨਾਂ ਦੀਆਂ ਪਾਕ-ਪਵਿੱਤਰ ਇਸਤਰੀਆਂ ਵੀ ਹਲਾਲ ਹਨ (ਭਾਵ ਨਿਕਾਹ ਕਰ ਸਕਦੇ ਹੋ) ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਸੀ, ਪਰ ਇਹ ਉਸ ਸਮੇਂ ਹੇ ਜਦੋਂ ਤੁਸੀਂ ਉਹਨਾਂ ਦੇ ਮਹਿਰ ਅਦਾ ਕਰਕੇ ਉਹਨਾਂ ਨੂੰ ਨਿਕਾਹ ਦੀ ਕੈਦ ਵਿਚ ਲੈ ਆਓ, ਨਾ ਬਦਕਾਰੀ ਕਰਨ ਵਾਲੇ ਬਣੋ ਅਤੇ ਨਾ ਹੀ ਗੁਪਤ ਸੰਬੰਧ ਰੱਖੋ। ਜਿਹੜਾ ਕੋਈ ਈਮਾਨ ਤੋਂ ਹੀ ਇਨਕਾਰ ਕਰੇਗਾ ਤਾਂ ਉਸ ਦਾ ਸਾਰਾ ਕੀਤਾ ਕਰਾਇਆ ਬਰਬਾਦ ਹੋਵੇਗਾ ਅਤੇ ਉਹ ਪਰਲੋਕ ਵਿਖੇ ਘਾਟਾ ਸਹਿਣ ਵਾਲਿਆਂ ਵਿੱਚੋਂ ਹੋਵੇਗਾ।