4 : 106
وَٱسۡتَغۡفِرِ ٱللَّهَۖ إِنَّ ٱللَّهَ كَانَ غَفُورٗا رَّحِيمٗا
ਅੱਲਾਹ ਤੋਂ ਖ਼ਿਮਾ ਦੀ ਬੇਨਤੀ ਕਰੋ, ਬੇਸ਼ੱਕ ਅੱਲਾਹ ਬਖ਼ਸ਼ਣ ਵਾਲਾ ਤੇ ਮਿਹਰਾਂ ਕਰਨ ਵਾਲਾ ਹੇ।
Explanation & meanings · 1
- ਇਸ ਆਇਤ ਦੇ ਅਨੁਸਾਰ ਨਬੀ ਕਰੀਮ ਸ: ਅੱਲਾਹ ਤੋਂ ਇਸਤਗ਼ਫ਼ਾਰ ਕਰਦੇ ਰਹਿੰਦੇ ਸਨ। ਹਜ਼ਰਤ ਅਬੂ-ਹੁਰੈਰਾ ਰ:ਅ: ਤੋਂ ਪਤਾ ਲੱਗਦਾ ਹੇ ਕਿ “ਮੈਂ ਨਬੀ ਕਰੀਮ ਸ: ਨੂੰ ਫ਼ਰਮਾਉਂਦੇ ਹੋਏ ਸੁਣਿਆ ਹੇ ਕਿ ਅੱਲਾਹ ਦੀ ਕਸਮ ਮੈਂ ਤਾਂ ਨਿਤ ਸੱਤਰ ਵਾਰ ਤੋਂ ਵੀ ਵੱਧ ਅੱਲਾਹ ਤੋਂ ਇਸਤਗ਼ਫ਼ਾਰ ਅਤੇ ਉਸ ਦੇ ਹਜ਼ੂਰ ਤੌਬਾ ਕਰਦਾ ਹਾਂ।” (ਸਹੀ ਬੁਖ਼ਾਰੀ, ਹਦੀਸ: 6307)