Skip to content
ਅਨ ਨਿਸਾ /

ਆਇਤ 159

4 : 159

ਆਇਤ 159 of ਅਨ ਨਿਸਾ (4 : 159). This page carries the verse in the Uthmani script with a translation of its meaning, at a stable URL that can be cited on its own.

ਅਨ ਨਿਸਾ ਆਇਤਾਂ 176
ਸੂਰਤ · ਅਨ ਨਿਸਾ
ਪੰਜਾਬੀ · Arif
4 : 159

وَإِن مِّنۡ أَهۡلِ ٱلۡكِتَٰبِ إِلَّا لَيُؤۡمِنَنَّ بِهِۦ قَبۡلَ مَوۡتِهِۦۖ وَيَوۡمَ ٱلۡقِيَٰمَةِ يَكُونُ عَلَيۡهِمۡ شَهِيدٗا

ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ।

Explanation & meanings · 1
  1. ਇਸ ਆਇਤ ਵਿਚ ਹਜ਼ਰਤ ਈਸਾ ਦੀ ਆਮਦ ਵੱਲ ਇਸ਼ਾਰਾ ਹੇ ਜੋ ਕਿ ਕਿਆਮਤ ਦੇ ਨੇੜੇ ਅਕਾਸ਼ ਤੋਂ ਹੋਵੇਗੀ ਇਸੇ ਸੰਬੰਧ ਵਿਚ ਇਕ ਹਦੀਸ ਆਲੇ-ਇਮਰਾਨ ਸੂਰਤ ਦੀ ਆਇਤ 55 ਦੇ ਹਾਸ਼ੀਏ ਵਿਚ ਦਿੱਤੀ ਗਈ ਹੇ ਜਿਸ ਵਿਚ ਇਹ ਵੀ ਹੇ ਕਿ ਹਜ਼ਰਤ ਈਸਾ ਜਜ਼ਿਆ ਲੈਣਾ ਬੰਦ ਕਰ ਦੇਣਗੇ। ਜਜ਼ਿਆ ਤੋਂ ਭਾਵ ਉਹ ਟੈਕਸ ਹੇ ਜਿਹੜਾ ਇਸਲਾਮੀ ਹਕੂਮਤਾਂ ਵਿਚ ਵਸਣ ਵਾਲੇ ਗ਼ੈਰ ਮੁਸਲਮਾਂ ਤੋਂ ਸਰਕਾਰ ਲੈਂਦੀ ਹੇ, ਜਿਹੜੇ ਇਸਲਾਮ ਦੀ ਥਾਂ ਦੂਜੇ ਧਰਮਾਂ ’ਤੇ ਕਾਇਮ ਰਹਿੰਦੇ ਹਨ। ਇਸ ਦੇ ਬਦਲੇ ਵਿਚ ਇਸਲਾਮੀ ਹਕੂਮਤ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੇ। ਹਜ਼ਰਤ ਈਸਾ ਜਜ਼ਿਆ ਨਹੀਂ ਲੈਣਗੇ ਸਗੋਂ ਦੀਨ ਇਸਲਾਮ ਨੂੰ ਕਬੂਲ ਕਰਨ ਦੀ ਮੰਗ ਕਰਨਗੇ ਅਤੇ ਉਹਨਾਂ ਕੋਲ ਇਸਲਾਮ ਕਬੂਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੋਣੀ।