Skip to content
النِّسَاء /

ਆਇਤ 37

4 : 37
النِّسَاء ਆਇਤਾਂ 176
ਸੂਰਤ · النِّسَاء
ਪੰਜਾਬੀ · Arif
4 : 37

ٱلَّذِينَ يَبۡخَلُونَ وَيَأۡمُرُونَ ٱلنَّاسَ بِٱلۡبُخۡلِ وَيَكۡتُمُونَ مَآ ءَاتَىٰهُمُ ٱللَّهُ مِن فَضۡلِهِۦۗ وَأَعۡتَدۡنَا لِلۡكَٰفِرِينَ عَذَابٗا مُّهِينٗا

ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।

Explanation & meanings · 1
  1. ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਕੋਈ ਵੀ ਅਜਿਹਾ ਦਿਨ ਨਹੀਂ ਜਦੋਂ ਦੋ ਫ਼ਰਿਸ਼ਤੇ ਧਰਤੀ ’ਤੇ ਉੱਤਰ ਕੇ ਇਹ ਦੁਆ ਨਾ ਕਰਦੇ ਹੋਣ ਕਿ ਹੇ ਅੱਲਾਹ! ਤੇਰੇ ਰਾਹ ਵਿਚ ਖ਼ਰਚ ਕਰਨ ਵਾਲੇ ਨੂੰ ਉਸ ਦਾ ਬਦਲਾ ਦੇ ਅਤੇ ਦੂਜਾ ਦੁਆ ਕਰਦਾ ਹੇ ਕਿ ਹੇ ਅੱਲਾਹ! ਕੰਜੂਸੀ ਕਰਨ ਵਾਲੇ ਦਾ ਮਾਲ ਬਰਬਾਦ ਕਰ। (ਸਹੀ ਬੁਖ਼ਾਰੀ, ਹਦੀਸ: 1442)