إِلَّا ٱلَّذِينَ يَصِلُونَ إِلَىٰ قَوۡمِۭ بَيۡنَكُمۡ وَبَيۡنَهُم مِّيثَٰقٌ أَوۡ جَآءُوكُمۡ حَصِرَتۡ صُدُورُهُمۡ أَن يُقَٰتِلُوكُمۡ أَوۡ يُقَٰتِلُواْ قَوۡمَهُمۡۚ وَلَوۡ شَآءَ ٱللَّهُ لَسَلَّطَهُمۡ عَلَيۡكُمۡ فَلَقَٰتَلُوكُمۡۚ فَإِنِ ٱعۡتَزَلُوكُمۡ فَلَمۡ يُقَٰتِلُوكُمۡ وَأَلۡقَوۡاْ إِلَيۡكُمُ ٱلسَّلَمَ فَمَا جَعَلَ ٱللَّهُ لَكُمۡ عَلَيۡهِمۡ سَبِيلٗا
ਕੇਵਲ ਉਹਨਾਂ ਲੋਕਾਂ ਨੂੰ ਇਸ ਹੁਕਮ ਤੋਂ ਛੂਟ ਹੇ ਜਿਹੜੇ ਉਸ ਕੌਮ ਨਾਲ ਸੰਬੰਧ ਰੱਖਦੇ ਹੋਣ, ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੇ ਜਾਂ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਲੜਾਈ ਤੋਂ ਤੰਗ ਆ ਚੁੱਕੇ ਹਨ, ਉਹ ਤੁਹਾਡੇ ਨਾਲ ਵੀ ਲੜਣ ਤੋਂ ਬਚਦੇ ਹਨ ਅਤੇ ਆਪਣੀ ਕੌਮ ਨਾਲ ਵੀਂ ਲੜਣ ਤੋਂ ਬਚਦੇ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਇਹਨਾਂ ਕਾਫ਼ਿਰਾਂ ਨੂੰ ਤੁਹਾਡੇ ’ਤੇ ਭਾਰੂ ਕਰ ਦਿੰਦਾ ਅਤੇ ਫੇਰ ਉਹ ਲਾਜ਼ਮਨ ਤੁਹਾਡੇ ਨਾਲ ਜੰਗ ਕਰਦੇ, ਇਸ ਲਈ ਜੇ ਇਹ ਮੁਨਾਫ਼ਿਕ ਲੋਕ ਤੁਹਾਥੋਂ ਕੰਨੀ ਖਾਣ ਅਤੇ ਲੜਾਈ ਕਰਨ ਤੋਂ ਬਚਣ ਅਤੇ ਤੁਹਾਡੇ ਵੱਲ ਸੁਲਾਹ ਤੇ ਸ਼ਾਂਤੀ ਦ ਹੱਥ ਵਧਾਉਣ ਤਾਂ ਅੱਲਾਹ ਨੇ ਤੁਹਾਡੇ ਲਈ ਉਹਨਾਂ ਮੁਨਾਫ਼ਿਕਾਂ ਨਾਲ ਲੜਣ ਦੀ ਕੋਈ ਰਾਹ ਨਹੀਂ ਛੱਡੀ।