Skip to content
النِّسَاء /

ਆਇਤ 46

4 : 46

ਆਇਤ 46 of النِّسَاء (4 : 46). This page carries the verse in the Uthmani script with a translation of its meaning, at a stable URL that can be cited on its own.

النِّسَاء ਆਇਤਾਂ 176
ਸੂਰਤ · النِّسَاء
ਪੰਜਾਬੀ · Arif
4 : 46

مِّنَ ٱلَّذِينَ هَادُواْ يُحَرِّفُونَ ٱلۡكَلِمَ عَن مَّوَاضِعِهِۦ وَيَقُولُونَ سَمِعۡنَا وَعَصَيۡنَا وَٱسۡمَعۡ غَيۡرَ مُسۡمَعٖ وَرَٰعِنَا لَيَّۢا بِأَلۡسِنَتِهِمۡ وَطَعۡنٗا فِي ٱلدِّينِۚ وَلَوۡ أَنَّهُمۡ قَالُواْ سَمِعۡنَا وَأَطَعۡنَا وَٱسۡمَعۡ وَٱنظُرۡنَا لَكَانَ خَيۡرٗا لَّهُمۡ وَأَقۡوَمَ وَلَٰكِن لَّعَنَهُمُ ٱللَّهُ بِكُفۡرِهِمۡ فَلَا يُؤۡمِنُونَ إِلَّا قَلِيلٗا

ਯਹੂਦੀਆਂ ਵਿੱਚੋਂ ਕੁੱਝ ਲੋਕ ਉਹ ਵੀ ਹਨ ਜਿਹੜੇ ਸ਼ਬਦਾਂ ਨੂੰ ਉਹਨਾਂ ਦੇ ਅਸਲ ਟਿਕਾਣੇ (ਭਾਵ ਅਰਥਾਂ) ਤੋਂ ਬਦਲ ਦਿੰਦੇ ਹਨ। ਉਹ ਆਪਣੀਆਂ ਜੀਭਾਂ ਨੂੰ ਤੋੜ ਮਰੋੜ ਕੇ ਸੱਚੇ ਧਰਮ (ਇਸਲਾਮ) ਵਿਰੁੱਧ ਕਟਾਖ਼ ਕਰਦੇ ਹੋਏ ਨਬੀ ਸ: ਨੂੰ ਆਖਦੇ ਹਨ ਕਿ “ਅਸੀਂ ਸੁਣ ਲਿਆ ਹੇ ਪਰ ਅਸੀਂ ਮੰਨਦੇ ਨਹੀਂ” ਅਤੇ ਆਖਦੇ ਹਨ “ਸੁਣੋ ਕਿ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਥੋਂ ਸੁਣਿਆ ਜਾਵੇ” ਅਤੇ ਆਪ ਜੀ (ਭਾਵ ਨਬੀ ਸ:) ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ‘ਰਾਇਨਾ’ (ਭਾਵ ਹੇ ਸਾਡੇ ਚਰਵਾਹੇ!) ਜੇ ਉਹ ਇਹ ਆਖਦੇ ਕਿ “ਅਸੀਂ ਸੁਣਿਆ ਤੇ ਅਸੀਂ ਪਾਲਣਾ ਵੀ ਕੀਤੀ” ਅਤੇ ਆਖਦੇ ਕਿ “ਸਾਡੀ ਬੇਨਤੀ ਸੁਣੋ ਤੇ ਸਾਡੇ ਵੱਲ ਧਿਆਨ ਦਿਓ” ਤਾਂ ਇਹ ਕਹਿਣਾ ਉਹਨਾਂ ਲਈ ਵਧੇਰੇ ਉਚਿਤ ਸੀ। ਕਿਉਂ ਜੋ ਅੱਲਾਹ ਨੇ ਉਹਨਾਂ ਦੀ ਅਵਗਿਆਕੀ ਕਾਰਨ ਉਹਨਾਂ ’ਤੇ ਫ਼ਿਟਕਾਰ ਪਾਈ ਹੇ, ਇਸ ਲਈ ਛੁੱਟ ਕੁੱਝ ਇਕ ਲੋਕਾਂ ਤੋਂ ਉਹ ਈਮਾਨ ਨਹੀਂ ਲਿਆਉਂਦੇ।

Explanation & meanings · 1
  1. ਰਾਇਨਾ ਦਾ ਅਰਥ ਸਾਡੇ ਵੱਲ ਧਿਆਨ ਦੇਣਾ ਹੇ ਜਦੋਂ ਕੋਈ ਗੱਲ ਸਮਝ ਵਿਚ ਨਾ ਆਵੇ ਤਾਂ ਉਸ ਸਮੇਂ ਇਸ ਸ਼ਬਦ ਦੀ ਵਰਤੋਂ ਕਰਕੇ ਬੋਲਣ ਵਾਲੇ ਦਾ ਧਿਆਨ ਆਪਣੇ ਵੱਲ ਕਰਨਾ ਹੁੰਦਾ ਹੇ। ਪਰ ਯਹੂਦੀ ਈਰਖਾ ਕਾਰਨ ਇਸ ਸ਼ਬਦ ਨੂੰ ਵਿਗਾੜ ਕੇ ਵਰਤੋਂ ਵਿਚ ਲਿਆਉਂਦੇ ਸਨ, ਜਿਸ ਕਾਰਨ ਇਸ ਦੇ ਅਰਥ ਹੀ ਬਦਲ ਜਾਂਦੇ ਸੀ, ਜਿਵੇਂ ਉਹ ਰਾਇਨਾ ਸ਼ਬਦ ਨੂੰ ਵਿਗਾੜ ਕੇ ਰਾਈਨਾ ਆਖਦੇ ਸੀ ਜਿਸ ਦਾ ਅਰਥ ਹੇ, ਹੇ ਸਾਡੇ ਚਰਵਾਹੇ। ਜੋ ਕਿ ਬੇਵਕੂਫ਼ ਦੀ ਥਾਂ ਬੋਲਿਆ ਜਾਂਦਾ ਹੇ ਇਸ ਸ਼ਬਦ ਦੀ ਥਾਂ ਮੁਸਲਮਾਨਾਂ ਨੂੰ ਉਨਜ਼ੁਰਨਾ ਸ਼ਬਦ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ।