۞ إِنَّآ أَوۡحَيۡنَآ إِلَيۡكَ كَمَآ أَوۡحَيۡنَآ إِلَىٰ نُوحٖ وَٱلنَّبِيِّـۧنَ مِنۢ بَعۡدِهِۦۚ وَأَوۡحَيۡنَآ إِلَىٰٓ إِبۡرَٰهِيمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَعِيسَىٰ وَأَيُّوبَ وَيُونُسَ وَهَٰرُونَ وَسُلَيۡمَٰنَۚ وَءَاتَيۡنَا دَاوُۥدَ زَبُورٗا
(ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ (ਰੱਬੀ ਪੈਗ਼ਾਮ) ਭੇਜਿਆ ਹੇ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ ਅਤੇ ਇਹੋ ਵਹੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਵੱਲ ਅਤੇ ਈਸਾ, ਅੱਯੂਬ, ਯੂਨੁਸ, ਹਾਰੂਨ ਅਤੇ ਸੁਲੇਮਾਨ ਵੱਲ ਭੇਜੀ ਸੀ। ਅਸੀਂ ਦਾਊਦ ਨੂੰ ਜ਼ਬੂਰ (ਅਕਾਸ਼ੀ ਕਿਤਾਬ) ਬਖ਼ਸ਼ੀ ਸੀ।
- ਅੱਲਾਹ ਦੇ ਰਸੂਲ ਸ:ਨੂੰ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਵਹੀ ਕਿਵੇਂ ਨਾਜ਼ਿਲ ਹੁੰਦੀ ਹੇ, ਤਾਂ ਆਪ ਸ: ਨੇ ਫ਼ਰਮਾਇਆ “ਵਹੀ ਕਦੇ ਤਾਂ ਮੇਰੇ ’ਤੇ ਘੰਟੀ ਦੀ ਆਵਾਜ਼ ਵਾਂਗ ਨਾਜ਼ਿਲ ਹੰਦੀ ਹੇ। ਵਹੀ ਨਾਜ਼ਿਲ ਹੋਣ ਸਮੇਂ ਮੇਰੇ ਦਿਲ ’ਤੇ ਬਹੁਤ ਬੋਝ ਹੁੰਦਾ ਹੇ ਅਤੇ ਜੋ ਕੁੱਝ ਵਹੀ ਵਿਚ ਕਿਹਾ ਜਾਂਦਾ ਹੇ ਤਾਂ ਮੈਂ ਉਸ ਨੂੰ ਯਾਦ ਕਰ ਲੈਂਦਾ ਹਾਂ।” ਹਜ਼ਰਤ ਆਇਸ਼ਾ ਫ਼ਰਮਾਉਂਦੀਆਂ ਹਨ ਕਿ ਮੈਨੇ ਸਖ਼ਤ ਸਰਦੀਆਂ ਵਿਚ ਨਬੀ ਸ: ’ਤੇ ਵਹੀ ਨਾਜ਼ਿਲ ਹੁੰਦੇ ਹੋਏ ਵੇਖੀ ਹੇ, ਜਦੋਂ ਵਹੀ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਤਾਂ ਆਪ ਸ: ਦੇ ਮੱਥੇ ’ਤੇ ਪਸੀਨਾ ਆ ਜਾਂਦਾ। (ਸਹੀ ਬੁਖ਼ਾਰੀ, ਹਦੀਸ: 2)