السؤال
س۸: ما هي أعياد المسلمين؟
ਪ੍ਰ8: ਮੁਸਲਮਾਨਾਂ ਦੇ ਤਿਉਹਾਰ ਕਿਹੜੇ ਹਨ?
الجواب
ج:عيد الفطر وعيد الأضحى.
لما جاء في حديث أَنَسٍ رضي الله عنه، قَالَ:
قَدِمَ رَسُولُ اللَّهِ ﷺ الْمَدِينَةَ وَلَهُمْ يَوْمَانِ يَلْعَبُونَ فِيهِمَا، فَقَالَ: «مَا هَذَانِ الْيَوْمَانِ؟»، قَالُوا: كُنَّا نَلْعَبُ فِيهِمَا فِي الْجَاهِلِيَّةِ، فَقَالَ رَسُولُ اللَّهِ ﷺ:«إِنَّ اللَّهَ قَدْ أَبْدَلَكُمْ بِهِمَا خَيْرًا مِنْهُمَا: يَوْمَ الْأَضْحَى، وَيَوْمَ الْفِطْرِ»
رواه أبوداود.
وما سواهما من الأعياد فمن البدع.
ਉੱਤਰ- ਈਦੁਲ-ਫਿਤਰ ਅਤੇ ਈਦੁਲ-ਅਜ਼ਹਾ।
ਜਿਵੇਂ ਕਿ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਜਦੋਂ ਮਦੀਨਾ ਵਿੱਚ ਆਏ ਤਾਂ ਉਸ ਸਮੇਂ ਉੱਥੇ ਦੇ ਲੋਕਾਂ ਲਈ ਦੋ ਦਿਨ ਨਿਰਧਾਰਿਤ ਸਨ ਜਿਨ੍ਹਾਂ ਵਿੱਚ ਉਹ ਖੇਡਦੇ ਸਨ। ਇਸ 'ਤੇ ਆਪ ﷺ ਨੇ ਪੁੱਛਿਆ, "ਇਹ ਦੋ ਦਿਨ ਕਿਹੜੇ ਹਨ?" ਉਨ੍ਹਾਂ ਲੋਕਾਂ ਨੇ ਉੱਤਰ ਦਿੱਤਾ: ਅਸੀਂ ਜਾਹਲੀਅਤ (ਅਗਿਆਨਤਾ) ਦੇ ਸਮੇਂ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਖੇਡਿਆ ਕਰਦੇ ਸੀ। ਤਾਂ ਰਸੂਲ ﷺ ਨੇ ਫਰਮਾਇਆ: "ਅੱਲਾਹ ਨੇ ਤੁਹਾਨੂੰ ਇਨ੍ਹਾਂ ਦਿਨਾਂ ਦੇ ਬਦਲੇ ਵਿੱਚ ਇਨ੍ਹਾਂ ਤੋਂ ਵਧੀਆ ਦੋ ਦਿਨ ਦਿੱਤੇ ਹਨ: ਈਦੁਲ-ਅਜ਼ਹਾ ਅਤੇ ਈਦੁਲ-ਫਿਤਰ ਦੇ ਦਿਨ।"
ਇਸ ਹਦੀਸ ਨੂੰ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਇਨ੍ਹਾਂ ਦੋ ਦਿਨਾਂ ਤੋਂ ਇਲਾਵਾ ਜੋ ਵੀ ਤਿਉਹਾਰ ਮਨਾਏ ਜਾਂਦੇ ਹਨ, ਉਹ ਬਿਦਅਤ ਹਨ।