Skip to content
ਸੂਰਤਾਂ ਦੀ ਸੂਚੀ /

الأحزَاب

الأحزَاب is chapter 33 of the Quran and has 73 verses. This page presents it in full in the Uthmani script, with a verse-by-verse translation of its meaning.

73 ਆਇਤਾਂ ਸੂਰਤ ਨੰਬਰ 33
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

يَٰٓأَيُّهَا ٱلنَّبِيُّ ٱتَّقِ ٱللَّهَ وَلَا تُطِعِ ٱلۡكَٰفِرِينَ وَٱلۡمُنَٰفِقِينَۚ إِنَّ ٱللَّهَ كَانَ عَلِيمًا حَكِيمٗا

ਹੇ ਨਬੀ! (ਮੁਹੰਮਦ ਸ:) ਅੱਲਾਹ ਤੋਂ ਹੀ ਡਰਦੇ ਰਹੋ ਅਤੇ ਕਾਫ਼ਿਰਾਂ ਤੇ ਮੁਨਾਫ਼ਿਕਾਂ ਦੇ ਆਖੇ ਨਾ ਲੱਗੋ। ਬੇਸ਼ੱਕ ਅੱਲਾਹ ਵੱਡਾ ਜਾਣਨਹਾਰ ਤੇ ਹਿਕਮਤ ਵਾਲਾ (ਯੁਕਤੀਮਾਨ) ਹੈ।

وَٱتَّبِعۡ مَا يُوحَىٰٓ إِلَيۡكَ مِن رَّبِّكَۚ إِنَّ ٱللَّهَ كَانَ بِمَا تَعۡمَلُونَ خَبِيرٗا

ਅਤੇ ਉਸ ਵਹੀ (ਰੱਬੀ ਹਿਦਾਇਤ) ਦੀ ਪੈਰਵੀ ਕਰੋ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਤੇ ਨਾਜ਼ਿਲ ਕੀਤੀ ਜਾਂਦੀ ਹੈ, ਬੇਸ਼ੱਕ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਖ਼ਬਰ ਰੱਖਦਾ ਹੈ।

وَتَوَكَّلۡ عَلَى ٱللَّهِۚ وَكَفَىٰ بِٱللَّهِ وَكِيلٗا

ਤੁਸੀਂ ਅੱਲਾਹ ਉੱਤੇ ਹੀ ਭਰੋਸਾ ਰੱਖੋ ਅਤੇ ਕੰਮ ਸਵਾਰਨ ਲਈ ਅੱਲਾਹ ਹੀ ਬਥੇਰਾ ਹੈ।

مَّا جَعَلَ ٱللَّهُ لِرَجُلٖ مِّن قَلۡبَيۡنِ فِي جَوۡفِهِۦۚ وَمَا جَعَلَ أَزۡوَٰجَكُمُ ٱلَّٰٓـِٔي تُظَٰهِرُونَ مِنۡهُنَّ أُمَّهَٰتِكُمۡۚ وَمَا جَعَلَ أَدۡعِيَآءَكُمۡ أَبۡنَآءَكُمۡۚ ذَٰلِكُمۡ قَوۡلُكُم بِأَفۡوَٰهِكُمۡۖ وَٱللَّهُ يَقُولُ ٱلۡحَقَّ وَهُوَ يَهۡدِي ٱلسَّبِيلَ

ਅੱਲਾਹ ਨੇ ਕਿਸੇ ਵਿਅਕਤੀ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੇ। ਤੁਸੀਂ ਆਪਣੀਆਂ ਜਿਨ੍ਹਾਂ ਪਤਨੀਆਂ ਨੂੰ ਮਾਂ ਕਹਿ ਬੈਠਦੇ ਹੋ ਅੱਲਾਹ ਨੇ ਉਹਨਾਂ ਨੂੰ ਨਾ ਹੀ ਤੁਹਾਡੀ (ਸਕੀ) ਮਾਂ ਬਣਾਇਆ ਹੈ ਅਤੇ ਨਾ ਹੀ ਤੁਹਾਡੇ ਲਈ ਲੇ ਪਾਲਕਾਂ (ਮੂੰਹ-ਬੋਲੇ ਬੇਟੇ) ਨੂੰ ਤੁਹਾਡਾ (ਸਕਾ) ਪੁੱਤਰ ਬਣਾਇਆ ਹੈ। ਇਹ ਤਾਂ ਤੁਹਾਡੇ ਆਪਣੇ ਮੂੰਹਾਂ ਦੀਆਂ ਗੱਲਾਂ ਹਨ। ਜਦ ਕਿ ਅੱਲਾਹ ਤੁਹਾਨੂੰ ਹੱਕ-ਸੱਚ ਗੱਲ ਹੀ ਆਖਦਾ ਹੈ ਅਤੇ ਉਹੀਓ ਸਿੱਧੀ ਰਾਹ ਦਰਸਾਉਂਦਾ ਹੈ।

ٱدۡعُوهُمۡ لِأٓبَآئِهِمۡ هُوَ أَقۡسَطُ عِندَ ٱللَّهِۚ فَإِن لَّمۡ تَعۡلَمُوٓاْ ءَابَآءَهُمۡ فَإِخۡوَٰنُكُمۡ فِي ٱلدِّينِ وَمَوَٰلِيكُمۡۚ وَلَيۡسَ عَلَيۡكُمۡ جُنَاحٞ فِيمَآ أَخۡطَأۡتُم بِهِۦ وَلَٰكِن مَّا تَعَمَّدَتۡ قُلُوبُكُمۡۚ وَكَانَ ٱللَّهُ غَفُورٗا رَّحِيمًا

ਪਾਲਕਾਂ ਨੂੰ ਉਹਨਾਂ ਦੇ (ਅਸਲੀ) ਬਾਪਾਂ ਦੇ ਨਾਂ ਲੈ ਕੇ ਪੁਕਾਰੋ, ਅੱਲਾਹ ਦੀ ਨਜ਼ਰ ਵਿਚ ਇਹੋ ਇਨਸਾਫ਼ ਵਾਲੀ ਗੱਲ ਹੈ। ਫੇਰ ਜੇ ਤੁਹਾਨੂੰ ਉਹਨਾਂ ਦੇ ਅਸਲੀ ਪਿਓ ਦਾ ਪਤਾ ਹੀ ਨਾ ਹੋਵੇ (ਕਿ ੳਹਨਾਂ ਦਾ ਪਿਓ ਕੌਣ ਹੈ) ਤਾਂ ਉਹ ਤੁਹਾਡੇ ਧਰਮ-ਭਰਾ ਤੇ ਤਹਾਡੇ ਮਿੱਤਰ ਹਨ। ਜੇ ਇਸ ਮਾਮਲੇ ਵਿਚ ਤੁਹਾਥੋਂ ਕੋਈ ਭੁੱਲ-ਚੁੱਕ ਹੋ ਜਾਵੇ ਤਾਂ ਤੁਹਾਡੇ ਸਿਰ ਕੋਈ ਦੋਸ਼ ਨਹੀਂ, ਹਾਂ! ਦੋਸ਼ ਉਸ ਗੱਲ ਦਾ ਹੈ ਜਿਹੜਾ ਤੁਸੀਂ ਆਪਣੇ ਮਨੋ ਇਰਾਦਾ ਕਰਦੇ ਹੋ। ਅੱਲਾਹ ਵੱਡਾ ਬਖ਼ਸ਼ਨਹਾਰ ਤੇ ਮਿਹਰਾਂ ਵਾਲਾ ਹੈ।