33 : 43
هُوَ ٱلَّذِي يُصَلِّي عَلَيۡكُمۡ وَمَلَٰٓئِكَتُهُۥ لِيُخۡرِجَكُم مِّنَ ٱلظُّلُمَٰتِ إِلَى ٱلنُّورِۚ وَكَانَ بِٱلۡمُؤۡمِنِينَ رَحِيمٗا
ਉਹੀਓ ਹੈ ਜਿਹੜਾ ਤੁਹਾਡੇ ਉੱਤੇ ਆਪਣੀਆਂ ਮਿਹਰਾਂ ਭੇਜਦਾ ਹੈ ਅਤੇ ਉਸ ਦੇ ਫ਼ਰਿਸ਼ਤੇ ਵੀ (ਤੁਹਾਡੇ ਲਈ ਦੁਆਵਾਂ ਕਰਦੇ ਹਨ) ਤਾਂ ਜੋ ਉਹ (ਅੱਲਾਹ) ਤੁਹਾਨੂੰ (ਕੁਫ਼ਰ ਦੇ) ਹਨੇਰਿਆਂ ਵਿੱਚੋਂ ਕੱਢ ਕੇ (ਈਮਾਨ ਦੇ) ਚਾਨਣ ਵੱਲ ਲੈ ਆਵੇ ਅਤੇ ਅੱਲਾਹ ਈਮਾਨ ਵਾਲਿਆਂ ਲਈ ਬਹੁਤ ਹੀ ਮਿਹਰਬਾਨ ਹੈ।