33 : 52
لَّا يَحِلُّ لَكَ ٱلنِّسَآءُ مِنۢ بَعۡدُ وَلَآ أَن تَبَدَّلَ بِهِنَّ مِنۡ أَزۡوَٰجٖ وَلَوۡ أَعۡجَبَكَ حُسۡنُهُنَّ إِلَّا مَا مَلَكَتۡ يَمِينُكَۗ وَكَانَ ٱللَّهُ عَلَىٰ كُلِّ شَيۡءٖ رَّقِيبٗا
ਇਹਨਾਂ ਪਤਨੀਆਂ ਤੋਂ ਬਾਅਦ ਤੁਹਾਡੇ ਲਈ ਹੋਰ ਔਰਤਾਂ (ਨਿਕਾਹ ਲਈ) ਜਾਇਜ਼ ਨਹੀਂ ਅਤੇ ਨਾ ਇਹ (ਜਾਇਜ਼) ਹੈ ਕਿ ਤੁਸੀਂ ਇਹਨਾਂ ਪਤਨੀਆਂ ਦੀ ਥਾਂ ਹੋਰਾਂ ਪਤਨੀਆਂ ਨਾਲ ਨਿਕਾਹ ਕਰੋ, ਭਾਵੇਂ ਉਹ ਤੁਹਾਨੂੰ ਕਿੰਨੀਆਂ ਹੀ ਸੋਹਣੀਆਂ ਕਿਉਂ ਨਾ ਲੱਗਦੀਆਂ ਹੋਣ, ਪਰ ਹਾਂ ਉਹਨਾਂ ਦਾਸੀਆਂ ਦੀ ਛੂਟ ਹੈ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ। ਅੱਲਾਹ ਹਰੇਕ ਗੱਲ ਦੀ ਨਿਗਰਾਨੀ ਕਰਦਾ ਹੈ।